ਜੈਪੁਰ- ਰਾਜਸਥਾਨ ਦੇ ਜੈਪੁਰ 'ਚ ਇਕ ਪ੍ਰੇਮੀ ਵੱਲੋਂ ਪ੍ਰੇਮਿਕਾ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਉਸ ਨਾਲ ਦਰਿੰਦਗੀ ਦੀ ਹੱਦ ਪਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਲੜਕੀ ਨੇ ਦੱਸਿਆ ਕਿ ਉਸ ਦੀ ਪਿਛਲੇ ਡੇਢ ਸਾਲਾਂ ਤੋਂ ਖੇਤਰ ਦੀ ਗਾਂਧੀ ਕਾਲੋਨੀ ਦੇ ਨਰਿੰਦਰ (25) ਨਾਲ ਦੋਸਤੀ ਸੀ ਅਤੇ ਉਸ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸੰਬੰਧਕ ਬਣਾ ਲਏ ਅਤੇ ਉਹ ਗਰਭਵਤੀ ਹੋ ਗਈ। ਪੁਲਸ ਅਨੁਸਾਰ ਲੜਕੀ ਨਰਿੰਦਰ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਨਰਿੰਦਰ ਵਿਆਹ ਨਹੀਂ ਕਰਨਾ ਚਾਹੁੰਦਾ ਸੀ।
ਨਰਿੰਦਰ ਨੇ ਉਸ ਤੋਂ ਪਿੱਛਾ ਛੁਡਾਉਣ ਲਈ ਇਕ ਅਜਿਹੀ ਗੰਦੀ ਯੋਜਨਾ ਬਣਾਈ। ਉਹ ਉਸ ਨੂੰ ਨਾਹਰਗੜ੍ਹ ਦੀ ਪਹਾੜੀ 'ਤੇ ਲੈ ਗਿਆ ਅਤੇ ਫਿਰ ਉਸ ਦਾ ਪੱਥਰ ਨਾਲ ਸਿਰ ਕੁਚਲ ਕੇ ਉਸ ਨੂੰ ਮਰਿਆ ਹੋਇਆ ਸਮਝ ਕੇ ਪਹਾੜੀ ਤੋਂ ਸੁੱਟ ਦਿੱਤਾ। ਪੁਲਸ ਨੇ ਹਾਦਸੇ ਵਾਲੀ ਜਗ੍ਹਾ ਤੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਲੜਕੀ ਦਾ ਪਰਸ, ਫੋਨ ਸਿਮ, ਪਛਾਣ ਪੱਤਰ ਅਤੇ 5 ਹਜ਼ਾਰ ਰੁਪਏ ਨਕਦ ਅਤੇ ਖੂਨ ਨਾਲ ਲੱਥਪੱਥ ਕੱਪੜੇ ਬਰਾਮਦ ਕੀਤੇ।
ਬੇਟੀ ਨੇ ਕਰ ਦਿੱਤਾ ਪਿਤਾ ਦਾ ਨਾਂ ਰੋਸ਼ਨ, ਚਲਾਏਗੀ ਬੱਸ (ਵੀਡੀਓ)
NEXT STORY