ਨਵੀਂ ਦਿੱਲੀ- ਪਹਿਲੀ ਵਾਰ ਤੁਸੀਂ ਡੀਟੀਸੀ ਦੀ ਬੱਸ ਦਾ ਸਟੀਅਰਿੰਗ ਇਕ ਔਰਤ ਦੇ ਹੱਥਾਂ 'ਚ ਦੇਖੋਗੇ। ਮਿੰਟੋ ਰੋਡ ਤੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪੂਰਵਾਂਚਲ ਹੋਸਟਲ ਦਰਮਿਆਨ ਚੱਲਣ ਵਾਲੀ ਰੂਟ ਨੰਬਰ615 ਦੀ ਬੱਸ 'ਚ ਮਹਿਲਾ ਮਜ਼ਬੂਤੀਕਰਨ ਦੇ ਨਾਲ-ਨਾਲ ਔਰਤਾਂ ਨੂੰ ਸੁਰੱਖਿਆ ਦਾ ਅਹਿਸਾਸ ਵੀ ਦੇਵੇਗੀ। ਖਾਸ ਗੱਲ ਇਹ ਹੈ ਕਿ ਦਿੱਲੀ ਨੂੰ ਪਹਿਲੀ ਮਹਿਲਾ ਬੱਸ ਡਰਾਈਵਰ ਤੇਲੰਗਾਨਾ ਦੀ ਮਿਲੀ ਹੈ, ਜੋ ਆਮ ਕਿਸਾਨ ਦੀ ਬੇਟੀ ਹੈ। ਦਿੱਲੀ ਸਕੱਤਰੇਤ 'ਚ ਸ਼ੁੱਕਰਵਾਰ ਦੀ ਸ਼ਾਮ ਨੂੰ ਟਰਾਂਸਪੋਰਟ ਮੰਤਰੀ ਗੋਪਾਲ ਰਾਏ ਨੇ ਬੱਸ ਨੰਬਰ615 ਨੂੰ ਰੂਟ 'ਤੇ ਉਤਾਰਦੇ ਹੋਏ ਬੱਸ ਦੀ ਕਮਾਨ ਪਹਿਲੀ ਮਹਿਲਾ ਡਰਾਈਵਰ ਵੀ ਸਰਿਤਾ ਦੇ ਹੱਥਾਂ 'ਚ ਸੌਂਪੀ। ਰਾਏ ਦਾ ਕਹਿਣਾ ਸੀ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ, ਆਉਣ ਵਾਲੇ ਦਿਨਾਂ 'ਚ ਔਰਤਾਂ ਦੀ ਸੁਰੱਖਿਆ ਲਈ ਮਹਿਲਾ ਡਰਾਈਵਰਾਂ ਨੂੰ ਤਲਾਸ਼ ਕੀਤਾ ਜਾਵੇਗਾ। ਕਿਉਂਕਿ ਕਡੰਕਟਰ ਤੋਂ ਬਾਅਦ ਡਰਾਈਵਰ ਵੀ ਔਰਤ ਹੋਣ 'ਤੇ ਮਹਿਲਾ ਯਾਤਰੀ ਸੁਰੱਖਿਅਤ ਮਹਿਸੂਸ ਕਰੇਗੀ। ਸਰੋਜਨੀ ਨਗਰ ਡਿਪੋ ਦੀ ਬੱਸ 'ਚ ਵੀ ਸਰਿਤਾ ਨਾਲ ਮਹਿਲਾ ਕਡੰਕਟਰ ਹੋਵੇਗੀ। ਸਰਿਤਾ ਨੂੰ ਦਿੱਲੀ ਟਰਾਂਸਪੋਰਟ ਵਿਭਾਗ ਵੱਲੋਂ 17 ਅਪ੍ਰੈਲ ਨੂੰ ਹੀ ਪੀਐੱਸਵੀ ਬੈਜ (ਪੈਂਸੇਜਰਸ ਸਰਵਿਸ ਵ੍ਹੀਕਲ) ਪ੍ਰਾਪਤ ਹੋਇਆ ਹੈ, ਇਸੇ ਦੇ ਨਾਲ ਉਹ ਸ਼ਾਰਟ ਟਰਮ ਦੇ ਅਧੀਨ ਡੀਟੀਸੀ ਦੇ ਬੇੜੇ 'ਚ ਸ਼ਾਮਲ ਹੋ ਗਈ।
ਵੀ ਸਰਿਤਾ ਅਨੁਸਾਰ ਉਹ ਦੱਖਣੀ ਭਾਰਤ ਦੇ ਤੇਲੰਗਾਨਾ ਦੇ ਨਾਲਗੌਂਡਾ ਤੋਂ ਹੈ। ਜਿੱਥੇ ਉਨ੍ਹਾਂ ਦੇ ਪਿਤਾ ਇਕ ਆਮ ਕਿਸਾਨ ਹਨ। ਉਹ ਪਿਤਾ ਦੀ ਇਕਮਾਤਰ ਸੰਤਾਨ ਹੈ। ਹਾਲਾਂਕਿ ਉਨ੍ਹਾਂ ਨੇ ਕਦੇ ਬੇਟੀ ਨਹੀਂ ਸਮਝਿਆ ਸਗੋਂ ਬੇਟਿਆਂ ਦੀ ਤਰ੍ਹਾਂ ਪਾਲਣ-ਪੋਸ਼ਣ ਕੀਤਾ। ਇਸ ਕਾਰਨ ਬਚਪਨ ਤੋਂ ਹੀ ਸਲਵਾਰ-ਕਮੀਜ਼ ਦੀ ਬਜਾਏ ਜੀਂਸ-ਸ਼ਰਟ ਅਤੇ ਵਾਲ ਵੀ ਲੜਕਿਆਂ ਦੀ ਤਰ੍ਹਾਂ ਛੋਟੇ ਰੱਖੇ। ਪਿਤਾ ਦਾ ਸੁਪਨਾ ਸੀ ਕਿ ਬੇਟਿਆਂ ਦੀ ਤਰ੍ਹਾਂ ਰਹਾਂ, ਇਸ ਲਈ ਅਜਿਹਾ ਕੰਮ ਕਰਨਾ ਚਾਹੁੰਦੀ ਸੀ ਜੋ ਕਿ ਆਮ ਲੜਕੀਆਂ ਨਹੀਂ ਕਰਦੀਆਂ ਹਨ। ਇਸ ਲਈ ਡਰਾਈਵਿੰਗ ਸਿੱਖ ਲਈ। ਫਿਰ ਦੱਖਣੀ ਦਿੱਲੀ 'ਚ ਕਾਰ ਚਲਾਉਣੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਡੀ. ਟੀ. ਸੀ. 'ਚ ਮਹਿਲਾ ਚਾਲਕਾਂ ਦੀ ਭਰਤੀ ਨਿਕਲੀ ਤਾਂ ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ ਅਰਜ਼ੀ ਦੇ ਦਿੱਤੀ। 5 'ਚੋਂ ਸਿਰਫ ਮੇਰੀ ਹੀ ਚੋਣ ਹੋਈ। ਬੱਸ ਚਲਾਉਣ ਦੇ ਮਾਧਿਅਮ ਨਾਲ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਬਿਨਾਂ ਡਰੇ ਤੁਹਾਨੂੰ ਆਪਣੀ ਜ਼ਿੰਦਗੀ ਅੱਗੇ ਵਧਾਉਣੀ ਚਾਹੀਦੀ ਹੈ। ਮਹਿਲਾ ਹੋਣਾ ਕੋਈ ਜ਼ੁਰਮ ਨਹੀਂ ਸਗੋਂ ਪੁਰਸ਼ ਪ੍ਰਧਾਨ ਸਮਾਜ 'ਚ ਆਪਣੀ ਜਗ੍ਹਾ, ਆਪਣੀ ਕਾਬਲੀਅਤ ਤੋਂ ਬਿਨਾਂ ਡਰੇ ਬਣਾਉਣੀ ਚਾਹੀਦੀ ਹੈ।
ਦੇਖਦੇ ਹੀ ਦੇਖਦੇ ਸੜ ਗਈਆਂ ਇਨ੍ਹਾਂ ਦੀਆਂ ਖੁਸ਼ੀਆਂ (ਦੇਖੋ ਤਸਵੀਰਾਂ)
NEXT STORY