ਮੁੰਬਈ- ਪੁਲਸ ਅਤੇ ਵਿਵਾਦਾਂ ਦਾ ਪੁਰਾਣਾ ਤਾਲੁਕ ਹੈ। ਕਦੇ ਆਪਣੀ ਦਬੰਗਈ ਲਈ ਤਾਂ ਕਦੇ ਆਪਣੇ ਕਾਰਨਾਮਿਆਂ ਕਾਰਨ ਪੁਲਸ ਹਮੇਸ਼ਾ ਚਰਚਾ 'ਚ ਬਣੀ ਰਹਿੰਦੀ ਹੈ। ਇਸ ਵਾਰ ਪੁਲਸ ਦਾ ਇਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ, ਜਿੱਥੇ ਰੇਡ ਮਾਰਨ ਗਏ ਕਾਂਸਟੇਬਲਾਂ ਨੇ ਇਕ ਬਾਰ ਗਰਲ ਨਾਲ ਠੁਮਕੇ ਲਗਾਏ ਅਤੇ ਕਿਸ ਵੀ ਕੀਤੀ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਰੇਡ ਮਾਰਨ ਲਈ ਗਏ ਕਾਂਸਟੇਬਲਾਂ ਨੇ ਬਾਰ ਗਰਲ ਨਾਲ ਠੁਮਕੇ ਲਗਾਉਂਦੇ ਅਤੇ ਕਿਸ ਕਰਦੇ ਦਿੱਸ ਰਹੇ ਹਨ।
ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਦੋਹਾਂ ਕਾਂਸਟੇਬਲਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਿਸ ਸਮੇਂ ਇਹ ਤਸਵੀਰਾਂ ਲਈਆਂ ਗਈਆਂ, ਉਸ ਸਮੇਂ ਦੋਵੇਂ ਡਿਊਟੀ 'ਤੇ ਤਾਇਨਾਤ ਸਨ। ਮੀਡੀਆ ਨਾਲ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਨੇ ਕਿਹਾ ਕਿ ਦੋਸ਼ੀ ਦੋਹਾਂ ਪੁਲਸ ਕਰਮਚਾਰੀਆਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਸ ਵਾਲੇ ਦੀਆਂ ਇਨ੍ਹਾਂ ਹਰਕਤਾਂ ਨੇ ਪ੍ਰਸ਼ਾਸਨ ਦੇ ਮੱਥੇ 'ਤੇ ਇਕ ਵਾਰ ਫਿਰ ਕਲੰਕ ਲਗਾ ਦਿੱਤਾ ਹੈ।
ਫੇਸਬੁੱਕ 'ਤੇ ਪਿਆਰ ਦੀਆਂ ਪੀਂਘਾਂ ਪਾਈਆਂ, ਪਰ ਲੱਗੀਆਂ ਰਾਸ ਨਾ ਆਈਆਂ
NEXT STORY