ਗਾਜ਼ੀਆਬਾਦ- ਸੋਸ਼ਲ ਨੈੱਟਵਰਕਿੰਗ ਸਾਈਟਸ ਸਾਨੂੰ ਸਾਡੇ ਦੋਸਤਾਂ ਨਾਲ ਮਿਲਾਉਣ ਦਾ ਇਕ ਜ਼ਰੀਆ ਬਣ ਗਈ ਹੈ, ਜਿਸ ਕਾਰਨ ਅਸੀਂ ਦੂਰ ਬੈਠੇ ਵੀ ਇਕ-ਦੂਜੇ ਦੇ ਨੇੜੇ ਮਹਿਸੂਸ ਕਰਦੇ ਹਾਂ। ਫੇਸਬੁੱਕ 'ਤੇ ਅਸੀਂ ਕਈ ਨਵੇਂ ਦੋਸਤ ਬਣਾਉਂਦੇ ਹਾਂ ਪਰ ਜਿੱਥੇ ਸੋਸ਼ਲ ਸਾਈਟਸ ਸਾਡੇ ਲਈ ਕੰਮ ਦੀਆਂਹਨ, ਉੱਥੇ ਹੀ ਇਹ ਸਾਡੇ ਲਈ ਮੁਸੀਬਤ ਦਾ ਕਾਰਨ ਵੀ ਬਣ ਸਕਦੀਆਂ ਹਨ। ਕੁਝ ਅਜਿਹਾ ਹੀ ਹੈਰਾਨ ਕਰਨ ਦੇਣ ਵਾਲਾ ਸਾਹਮਣੇ ਆਇਆ ਹੈ, ਜੋ ਕਿ ਤੁਹਾਨੂੰ ਹੈਰਾਨੀ 'ਚ ਪਾ ਸਕਦਾ ਹੈ ਅਤੇ ਸੋਚਣ ਲਈ ਮਜਬੂਰ ਕਰ ਸਕਦਾ ਹੈ। ਜਿਸ ਨਾਲ ਫੇਸਬੁੱਕ 'ਤੇ ਦੋਸਤੀ ਹੋਈ ਤੇ ਫਿਰ ਇਹ ਦੋਸਤੀ ਪਿਆਰ 'ਚ ਬਦਲ ਗਈ। ਫੇਸਬੁੱਕ 'ਤੇ ਇਹ ਪਿਆਰ ਵਿਆਹ ਵਿਆਹ ਜਿਹੇ ਅਟੁੱਟ ਬੰਧਨ 'ਚ ਬੱਝ ਗਿਆ ਪਰ ਫੇਸਬੁੱਕ ਹੀ ਇਸ ਜੋੜੇ ਦੀ ਲਵ ਸਟੋਰੀ ਨੂੰ ਤੋੜਨ ਦਾ ਕਾਰਨ ਵੀ ਬਣੀ।
ਹੋਇਆ ਇਸ ਤਰ੍ਹਾਂ ਕਿ ਲੜਕੀ ਦਾ ਪੁਰਾਣਾ ਬੁਆਏ ਫਰੈਂਡ ਦਗਾਬਾਜ਼ ਨਿਕਲਿਆ। ਵਿਆਹ ਦਾ ਪਤਾ ਲੱਗਣ 'ਤੇ ਉਸ ਨੇ ਲੜਕੀ ਦੇ ਪਤੀ ਨਾਲ ਫੇਸਬੁੱਕ 'ਤੇ ਦੋਸਤੀ ਕੀਤੀ ਅਤੇ ਫਿਰ ਉਸ ਨੂੰ ਆਪਣੇ ਨਾਲ ਖਿੱਚੀਆਂ ਉਸ ਦੀ ਪਤਨੀ ਦੀਆਂ ਤਸਵੀਰਾਂ ਭੇਜੀਆਂ, ਜੋ ਕਿ ਅਸ਼ਲੀਲ ਸਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਦੋਹਾਂ ਦੀ ਜ਼ਿੰਦਗੀ ਵਿਚ ਤੂਫਾਨ ਆ ਗਿਆ। ਪਤੀ ਨੇ ਪਤਨੀ ਤੋਂ ਤਲਾਕ ਮੰਗਿਆ। ਲੜਕੀ ਨੇ ਆਪਣੀ ਗਲਤੀ ਮੰਨ ਲਈ ਹੈ ਪਰ ਪਤੀ ਉਸ ਨੂੰ ਅਪਣਾਉਣ ਲਈ ਤਿਆਰ ਨਹੀਂ ਹੈ। ਗੱਲ ਥਾਣੇ ਤੱਕ ਜਾ ਪੁੱਜੀ।
ਉੱਧਰ ਪੁਲਸ ਦਾ ਕਹਿਣਾ ਹੈ ਕਿ ਫੇਸਬੁੱਕ 'ਤੇ ਦੋਸਤੀ ਅਤੇ ਪਿਆਰ ਤੋਂ ਬਾਅਦ ਪਰਿਵਾਰ ਵਾਲਿਆਂ ਦੀ ਮਨਜ਼ੂਰੀ ਨਾਲ ਵਿਆਹ ਹੋਇਆ ਸੀ। ਕੁਝ ਦਿਨ ਪਹਿਲਾਂ ਹੀ ਲੜਕੀ ਦੇ ਪਤੀ ਦੇ ਇਕ ਫੇਸਬੁੱਕ ਫਰੈਂਡ ਨੇ ਉਸ ਨੂੰ ਉਸ ਦੀ ਪਤੀ ਦੀਆਂ ਕੁਝ ਅਸ਼ਲੀਲ ਤਸਵੀਰਾਂ ਭੇਜੀਆਂ, ਜਿਸ ਨੂੰ ਦੇਖ ਕੇ ਪਤੀ ਸੁੰਨ ਰਿਹਾ ਗਿਆ। ਪਤੀ ਨੇ ਮਾਮਲੇ ਦੀ ਜਾਣਕਾਰੀ ਆਪਣੇ ਪਰਿਵਾਰ ਵਾਲਿਆਂ ਨੂੰ ਦਿੱਤੀ ਅਤੇ ਪਤਨੀ ਤੋਂ ਤਲਾਮ ਦੀ ਮੰਗ ਕੀਤੀ ਪਰ ਪਤਨੀ ਨੇ ਤੰਗ-ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਕਰ ਦਿੱਤੀ। ਪਤੀ ਨੇ ਪੁਲਸ ਸਾਹਮਣੇ ਸਾਰਿਆਂ ਸੱਚ ਰੱਖਿਆ। ਦੋਹਾਂ ਨੇ ਆਪਣੀ-ਆਪਣੀ ਗਲਤੀ ਮੰਨ ਲਈ ਪਰ ਪਤੀ ਨੇ ਰਿਸ਼ਤੇ ਨੂੰ ਹੋਰ ਅੱਗੇ ਵਧਾਉਣ ਤੋਂ ਸਾਫ ਇਨਕਾਰ ਕਰ ਦਿੱਤਾ।
ਘਰ ਤੋਂ ਨਿਕਲਿਆ ਸੀ ਖੁਸ਼ੀ-ਖੁਸ਼ੀ ਪਰ... (ਦੇਖੋ ਤਸਵੀਰਾਂ)
NEXT STORY