ਅੰਮ੍ਰਿਤਸਰ-ਬੱਚੇ ਦੇ ਫੇਲ ਹੋਣ ਤੋਂ ਬਾਅਦ ਉਸ ਦੇ ਮਾਪੇ ਅਤੇ ਰਿਸ਼ਤੇਦਾਰਾਂ ਨੂੰ ਇੰਨਾ ਗੁੱਸਾ ਆ ਗਿਆ ਕਿ ਉਹ ਸਕੂਲ 'ਚ ਹਥਿਆਰ ਲੈ ਕੇ ਚਲੇ ਗਏ ਅਤੇ ਪ੍ਰਿੰਸੀਪਲ 'ਤੇ ਪਿਸਤੌਲ ਤਾਣ ਦਿੱਤੀ। ਇਹ ਮਾਮਲਾ ਖਾਸਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦਾ ਹੈ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸ਼ਨੀਵਾਰ ਨੂੰ ਸਕੂਲ 'ਚ ਉਹ ਆਪਣੇ ਸਟਾਫ ਨਾਲ ਮੌਜੂਦ ਸੀ।
ਇੰਨੇ 'ਚ ਬੱਚੇ ਦੇ ਫੇਲ ਹੋਣ 'ਤੇ ਉਸ ਦੇ ਰਿਸ਼ਤੇਦਾਰ ਆਪਣੇ ਚਾਰ ਸਾਥੀਆਂ ਨਾਲ ਸਕੂਲ ਆਏ ਅਤੇ ਉਸ ਦੇ ਮੱਥੇ 'ਤੇ ਪਿਸਤੌਲ ਤਾਣ ਦਿੱਤੀ।
ਉਨ੍ਹਾਂ ਨੇ ਪ੍ਰਿੰਸੀਪਲ 'ਤੇ ਦਬਾਅ ਪਾਇਆ ਕਿ ਬੱਚੇ ਨੂੰ ਦੁਬਾਰਾ ਜਮਾਤ 'ਚ ਦਾਖਲਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਨੂੰ ਦਾਖਲਾ ਨਹੀਂ ਦਿੱਤਾ ਗਿਆ ਤਾਂ ਉਹ ਪ੍ਰਿੰਸੀਪਲ ਨੂੰ ਜਾਨੋਂ ਮਾਰ ਦੇਣਗੇ। ਇੰਨੀ ਹੀ ਨਹੀਂ ਉਨ੍ਹਾਂ ਨੇ ਪ੍ਰਿੰਸੀਪਲ ਨੂੰ ਗਾਲਾਂ ਵੀ ਕੱਢੀਆਂ।
ਫਿਲਹਾਲ ਉਕਤ ਦੋਸ਼ੀਆਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ ਹੈ ਅਤੇ ਪੁਲਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
'ਆਪ' 'ਚ ਹੋਇਆ ਵੱਡਾ ਧਮਾਕਾ, ਭਗਵੰਤ ਮਾਨ ਦੀ ਹੋਈ ਬੱਲੇ-ਬੱਲੇ
NEXT STORY