ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਡਾ. ਧਰਮ ਗਾਂਧੀ ਨੂੰ ਲੋਕ ਸਭਾ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਭਗਵੰਤ ਮਾਨ ਨੂੰ ਲੋਕ ਸਭਾ ਦਾ ਲੀਡਰ ਬਣਾ ਦਿੱਤਾ ਹੈ। ਭਗਵੰਤ ਮਾਨ ਹੁਣ ਪਾਰਟੀ ਵਲੋਂ ਉਠਣ ਵਾਲੇ ਹਰ ਮੁੱਦੇ ਦੀ ਅਗਵਾਈ ਕਰਨਗੇ। ਇਸ ਤੋਂ ਇਹ ਸਾਫ ਹੈ ਕਿ ਪਾਰਟੀ ਨੇ ਪੰਜਾਬ 'ਚ ਭਗਵੰਤ ਮਾਨ ਦੀ ਪੁਜੀਸ਼ਨ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ ਹੈ। ਇਹ ਕਾਰਵਾਈ ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਨੂੰ ਪਾਰਟੀ ਤੋਂ ਕੱਢੇ ਜਾਣ ਤੋਂ ਠੀਕ ਇਕ ਦਿਨ ਬਾਅਦ ਸ਼ੁਰੂ ਕੀਤੀ ਗਈ ਹੈ। ਇਹ ਗੱਲ ਉਦੋਂ ਤੋਂ ਹੀ ਸਾਫ ਹੋ ਗਈ ਸੀ ਜਦੋਂ ਅਰਵਿੰਦ ਕੇਜਰੀਵਾਲ ਬਨਾਮ ਯੋਗਿੰਦਰ ਯਾਦਵ ਦੀ ਲੜਾਈ 'ਚ ਡਾ. ਗਾਂਧੀ ਨੇ ਯਾਦਵ ਦਾ ਸਾਥ ਦਿੱਤਾ ਸੀ। ਪਾਰਟੀ ਦੇ ਤਿੰਨ ਸਾਂਸਦ ਭਗਵੰਤ ਮਾਨ, ਹਰਿੰਦਰ ਸਿੰਘ ਖਾਲਸਾ ਅਤੇ ਪ੍ਰੋ. ਸਾਧੂ ਸਿੰਘ ਕੇਜਰੀਵਾਲ ਦੇ ਨਾਲ ਹਨ ਜਦਕਿ ਡਾ. ਧਰਮਵੀਰ ਗਾਂਧੀ ਇਸ ਦੇ ਉਲਟ ਸਟੈਂਡ 'ਤੇ ਸਨ।
ਆਮ ਆਦਮੀ ਪਾਰਟੀ ਨੇ ਇਹ ਵੱਡਾ ਫੈਸਲਾ ਆਪਸੀ ਸਹਿਮਤੀ ਤੋਂ ਬਾਅਦ ਹੀ ਲਿਆ ਹੈ ਅਤੇ ਇਸ 'ਤੇ ਮੋਹਰ ਲਗਾਈ ਜਿਸ 'ਚ ਪਾਰਟੀ ਦੇ ਦੋਵੇਂ ਲੋਕ ਸਭਾ ਮੈਂਬਰਾਂ ਸਾਦੂ ਸਿੰਘ ਤੇ ਹਰਿੰਦਰ ਸਿੰਘ ਖਾਲਸਾ ਦੀ ਸਹਿਮਤੀ ਸੀ। ਆਮ ਆਦਮੀ ਪਾਰਟੀ ਵਲੋਂ ਲਏ ਗਏ ਇਸ ਸਟੈਂਡ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ 'ਆਪ' 'ਚ ਸਭ ਠੀਕ ਨਹੀਂ ਹੈ।
ਭਗਵੰਤ ਮਾਨ ਹੁਣ ਪਾਰਟੀ ਵਲੋਂ ਉਠਣ ਵਾਲੇ ਹਰ ਮੁੱਦੇ ਦੀ ਅਗਵਾਈ ਕਰਨਗੇ। ਇਸ ਤੋਂ ਇਹ ਸਾਫ ਹੈ ਕਿ ਪਾਰਟੀ ਨੇ ਪੰਜਾਬ 'ਚ ਭਗਵੰਤ ਮਾਨ ਦੀ ਪੁਜੀਸ਼ਨ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ ਹੈ ਅਤੇ ਉਹ 2017 ਚੋਣਾਂ ਲਈ ਮੁੱਖ ਮੰਤਰੀ ਦੇ ਅਹੁਦੇ ਦੇ ਵੀ ਦਾਅਵੇਦਾਰ ਹੋ ਸਕਦੇ ਹਨ।
ਹਥਿਆਰ ਲੈ ਕੇ ਘੁੰਮਦਾ ਪੁਲਸ ਦੀ ਗ੍ਰਿਫਤ 'ਚ ਆਇਆ ਬਾਕਸਰ ਗੈਂਗਸਟਰ
NEXT STORY