ਚੰਡੀਗੜ੍ਹ- ਫਿਲਮ 'ਨਾਨਕ ਸ਼ਾਹ ਫਕੀਰ' ਨਿਰਮਾਤਾ ਹਰਿੰਦਰ ਸਿੱਕਾ ਨੇ ਵਾਪਸ ਲੈ ਲਈ ਹੈ। ਹੁਣ ਉਹ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਸਹਿਮਤੀ ਤੋਂ ਬਾਅਦ ਫਿਲਮ ਰਿਲੀਜ਼ ਕਰਨਗੇ। ਫਿਲਮ ਜਿਥੇ-ਜਿਥੇ ਚੱਲ ਰਹੀ ਹੈ, ਉਥੇ ਵੀ ਇਸ ਦੇ ਪ੍ਰਦਰਸ਼ਨ 'ਤੇ ਰੋਕ ਲਗਾ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਬੀਤੇ ਦਿਨੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਨਿਰਮਾਤਾ ਹਰਿੰਦਰ ਸਿੱਕਾ ਵਿਚਾਲੇ ਹੋਈ ਬੈਠਕ ਤੋਂ ਬਾਅਦ ਹੀ ਫਿਲਮ ਵਾਪਸ ਲੈਣ ਸਬੰਧੀ ਸਹਿਮਤੀ ਬਣ ਗਈ ਸੀ।
ਇਹ ਫਿਲਮ ਪੰਜਾਬ ਤੇ ਚੰਡੀਗੜ੍ਹ 'ਚ ਸਰਕਾਰ ਵਲੋਂ ਪਹਿਲਾਂ ਹੀ ਰੋਕ ਦਿੱਤੀ ਗਈ ਸੀ ਤੇ ਬਾਕੀ ਸੂਬਿਆਂ 'ਚ ਫਿਲਮ ਨੂੰ ਲੈ ਕੇ ਲਗਾਤਾਰ ਵਿਰੋਧ ਚੱਲ ਰਿਹਾ ਸੀ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਫਿਲਮ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਕ ਮਨੁੱਖੀ ਕਿਰਦਾਰ 'ਚ ਦਿਖਾਉਣਾ ਬੇਹੱਦ ਗਲਤ ਹੈ ਕਿਉਂਕਿ ਿਸਿੱਖ ਸਿਧਾਂਤ ਇਸ ਦੀ ਇਜਾਜ਼ਤ ਨਹੀਂ ਦਿੰਦਾ। ਇਸ ਫਿਲਮ ਦੇ ਵਾਪਸ ਲੈਣ ਨਾਲ ਸਿੱਖ ਸਮਾਜ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਬਠਿੰਡਾ ਜੇਲ ਦੀ ਗੈਂਗਵਾਰ ਦੀ ਘਟਨਾ ਤੋਂ ਬਾਅਦ ਡਿੱਗੀ ਅਧਿਕਾਰੀਆਂ 'ਤੇ ਗਾਜ
NEXT STORY