ਮੋਹਾਲੀ(ਨਿਆਮੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਸ ਸਾਲ ਲਈ ਗਈ 12ਵੀਂ ਕਲਾਸ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ 10 ਮਈ ਤੱਕ ਐਲਾਨ ਕਰ ਦਿੱਤਾ ਜਾਵੇਗਾ। ਇਸ ਸੰਬੰਧੀ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਉੱਤਰ ਕਾਪੀਆਂ ਦਾ ਮੁਲਾਂਕਣ ਕਰਨ ਤੋਂ ਬਾਅਦ 90 ਫੀਸਦੀ ਅਵਾਰਡ ਬੋਰਡ 'ਚ ਪਹੁੰਚ ਚੁੱਕੇ ਹਨ ਅਤੇ ਕਾਫ਼ੀ ਹੱਦ ਤੱਕ ਰਿਜ਼ਲਟ ਤਿਆਰ ਵੀ ਹੋ ਚੁੱਕਾ ਹੈ।
ਇਸ ਦੌਰਾਨ ਇਹ ਵੀ ਪਤਾ ਚੱਲਿਆ ਹੈ ਕਿ 10ਵੀਂ ਕਲਾਸ ਦਾ ਨਤੀਜਾ ਵੀ 25 ਮਈ ਤੱਕ ਐਲਾਨ ਕਰ ਦਿੱਤਾ ਜਾਵੇਗਾ। ਇਸ ਕਲਾਸ ਦੇ 30 ਫੀਸਦੀ ਅਵਾਰਡ ਬੋਰਡ 'ਚ ਪਹੁੰਚ ਚੁੱਕੇ ਹਨ ਅਤੇ ਮੁਲਾਂਕਣ ਕਰਨ ਲਈ ਉੱਤਰ ਪੁਸਤਕਾਂ ਦੀ ਆਖਰੀ ਡਿਸਪੈਚ ਵੀ ਫੀਲਡ ਵਿਚ ਭੇਜੀ ਜਾ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ 12ਵੀਂ ਕਲਾਸ ਵਿਚ ਕੁੱਲ 3 ਲੱਖ 50 ਹਜ਼ਾਰ 388 ਪ੍ਰੀਖਿਆਰਥੀ ਬੈਠੇ, ਜਿਸ ਵਿਚੋਂ 38 ਹਜ਼ਾਰ 17 ਓਪਨ ਸਕੂਲ ਦੇ ਪ੍ਰੀਖਿਆਰਥੀ ਹਨ ਅਤੇ 3 ਲੱਖ 12 ਹਜ਼ਾਰ 371 ਰੈਗੂਲਰ ਪ੍ਰੀਖਿਆਰਥੀ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਬੋਰਡ ਦਾ ਯਤਨ ਹੈ ਕਿ ਇਸ ਵਾਰ 12ਵੀਂ ਦਾ ਨਤੀਜਾ 10 ਮਈ ਤੋਂ ਪਹਿਲਾਂ ਅਤੇ 10ਵੀਂ ਦਾ ਨਤੀਜਾ 25 ਮਈ ਤੱਕ ਐਲਾਨ ਕਰ ਦਿੱਤਾ ਜਾਵੇਗਾ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇਸ਼ ਭਰ ਦਾ ਸਭ ਤੋਂ ਪਹਿਲਾ ਬੋਰਡ ਬਣ ਜਾਵੇਗਾ, ਜੋ ਇੰਨੇ ਘੱਟ ਸਮੇਂ ਵਿਚ ਰਿਜ਼ਲਟ ਐਲਾਨ ਕਰੇਗਾ।
ਵਿਆਹ ਦੀਆਂ ਖੁਸ਼ੀਆਂ ਨਾ ਰਾਸ ਆਈਆਂ ਜਦੋਂ ਬਰਾਤ ਲਿਜਾਂਦਿਆਂ ਪਈਆਂ ਦੁਹਾਈਆਂ (ਦੇਖੋ ਤਸਵੀਰਾਂ)
NEXT STORY