ਮੁੰਬਈ- ਸਿਤਾਰਿਆਂ ਦੀ ਹਰ ਗੱਲ ਕਮਾਲ ਦੀ ਹੁੰਦੀ ਹੈ। ਜਿੰਨੇ ਇਹ ਕੁਝ ਕਮਾਲ ਦੇ ਹੁੰਦੇ ਹਨ, ਉਨੇ ਹੀ ਇਨ੍ਹਾਂ ਦੇ ਸ਼ੌਕ ਅਵੱਲੇ ਹੁੰਦੇ ਹਨ। ਇਥੇ ਅਸੀਂ ਅਜਿਹੇ ਹੀ ਕੁਝ ਸਿਤਾਰਿਆਂ ਦੇ ਅਜੀਬੋ-ਗਰੀਬ ਸ਼ੌਕ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਹੈਰਾਨ ਰਹਿ ਜਾਵੋਗੇ।
ਸ਼ਾਹਰੁਖ ਖਾਨ
ਬਾਲੀਵੁੱਡ ਦੇ ਕਿੰਗ ਦਾ ਸ਼ੌਕ ਜੀਨਜ਼ ਇਕੱਠੀਆਂ ਕਰਨੀਆਂ ਹਨ। 1500 ਡੈਨਿਮਜ਼ ਸ਼ਾਹਰੁਖ ਦੇ ਵਾਰਡਰੋਬ ਦੀ ਸ਼ਾਨ ਵਧਾਉਂਦੀਆਂ ਹਨ। ਸ਼ਾਹਰੁਖ ਨੂੰ ਜੀਨਜ਼ ਨਾਲ ਇੰਨਾ ਪਿਆਰ ਹੈ ਕਿ ਉਹ ਕਦੇ-ਕਦੇ ਫਾਰਮਲ ਇਵੈਂਟਸ 'ਚ ਵੀ ਜੀਨਜ਼ ਪਹਿਨ ਕੇ ਚਲੇ ਜਾਂਦੇ ਹਨ।
ਵਿਦਿਆ ਬਾਲਨ
ਵਿਦਿਆ ਨੂੰ ਸਾੜ੍ਹੀਆਂ ਦਾ ਸ਼ੌਕ ਹੈ। ਵਿਦਿਆ ਕੋਲ ਲਗਭਗ 500 ਸਾੜ੍ਹੀਆਂ ਹਨ। ਇਕ ਚੀਜ਼ ਹੋਰ ਵੀ ਹੈ, ਜਿਹੜੀ ਉਸ ਨੂੰ ਸਾੜ੍ਹੀਆਂ ਨਾਲੋਂ ਵੀ ਜ਼ਿਆਦਾ ਪਸੰਦ ਹੈ, ਉਹ ਹੈ ਝੁਮਕੇ। ਵਿਦਿਆ ਨੂੰ ਝੁਮਕੇ ਬੇਹੱਦ ਪਸੰਦ ਹਨ। ਵਿਦਿਆ ਕੋਲ ਹਰ ਰੰਗ ਤੇ ਧਾਤੂ ਦੇ 500 ਤੋਂ ਵੱਧ ਜੋੜੇ ਝੁਮਕੇ ਦੇ ਹਨ।
ਸਲਮਾਨ ਖਾਨ
ਸਲਮਾਨ ਨੂੰ ਸਾਬਣਾਂ ਤੇ ਪਰਫਿਊਮ ਰੱਖਣ ਦਾ ਸ਼ੌਕ ਹੈ। ਸਲਮਾਨ ਇਹ ਵੀ ਕਹਿ ਚੁੱਕੇ ਹਨ ਕਿ ਉਹ ਸਾਬਣ ਬਣਾਉਣਾ ਸਿੱਖਣਾ ਚਾਹੁੰਦੇ ਹਨ। ਸਲਮਾਨ ਜਿਥੇ ਵੀ ਜਾਂਦੇ ਹਨ, ਉਥੋਂ ਸਾਬਣ ਲਿਆਉਣਾ ਨਹੀਂ ਭੁੱਲਦੇ।
ਪ੍ਰਿਅੰਕਾ ਚੋਪੜਾ
ਪ੍ਰਿਅੰਕਾ ਚੋਪੜਾ ਹੀਲਸ ਨਾਲ ਬੇਹੱਦ ਪਿਆਰ ਕਰਦੀ ਹੈ। ਉਸ ਕੋਲ ਹਰੇਕ ਵੱਡੇ ਬ੍ਰਾਂਡ ਦੇ ਹੀਲਸ ਹਨ। ਅਜਿਹਾ ਬਹੁਤ ਘੱਟ ਵਾਰ ਹੁੰਦਾ ਹੈ, ਜਦੋਂ ਉਹ ਆਪਣੇ ਹੀਲਸ ਰਿਪੀਟ ਕਰਦੀ ਹੈ।
ਇਮਰਾਨ ਖਾਨ
ਇਮਰਾਨ ਖਾਨ ਨੂੰ ਟਾਈਆਂ ਤੇ ਕੈਨਵਸ ਸ਼ੂਅਜ਼ ਦਾ ਸ਼ੌਕ ਹੈ। ਇਮਰਾਨ ਕੋਲ ਕਈ ਟਾਈਆਂ ਤੇ ਕਈ ਰੰਗਾਂ ਦੇ ਕੈਨਵਸ ਸ਼ੂਅਜ਼ ਹਨ। ਇਕ ਹੋਰ ਗੱਲ ਇਹ ਵੀ ਹੈ ਕਿ ਉਹ ਆਪਣੀਆਂ ਟਾਈਆਂ ਨੂੰ ਕਦੇ ਸੁੱਟਦੇ ਵੀ ਨਹੀਂ ਹਨ।
ਪਤਨੀ ਦੇ ਐਕਸ ਬੁਆਏਫ੍ਰੈਂਡ ਨਾਲ ਕੰਮ ਕਰਨਗੇ ਸੈਫ ਅਲੀ ਖਾਨ
NEXT STORY