ਜਲੰਧਰ : ਬਠਿੰਡਾ ਦੀ ਜੇਲ 'ਚ ਹੋਈ ਗੈਂਗਵਾਰ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਜੇਲ ਪ੍ਰਸ਼ਾਸਨ ਦੇ ਹੱਥੋਂ ਸਥਿਤ ਬਾਹਰ ਹੋਈ ਹੋਵੇ। ਇਸ ਤੋਂ ਪਹਿਲਾਂ ਸਾਲ 2008 'ਚ ਜਲੰਧਰ ਦੀ ਕੇਂਦਰੀ ਜੇਲ ਅਤੇ 2011 ਵਿਚ ਕਪੂਰਥਲਾ ਦੀ ਮਾਡਰਨ ਜੇਲ ਵਿਚ ਕੈਦੀਆਂ ਨੇ ਹੰਗਾਮਾ ਕੀਤਾ ਤਾਂ ਪੁਲਸ ਨੂੰ ਗੋਲੀ ਚਲਾਉਣੀ ਪਈ ਸੀ।
ਜਨਵਰੀ 2008 ਨੂੰ ਜੇਲ 'ਚ ਵਾਪਰੀ ਘਟਨਾ ਨੇ ਤਾਂ ਹੱਦ ਹੀ ਕਰ ਦਿੱਤੀ ਸੀ। ਇਸ ਦੌਰਾਨ ਕੈਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਮ ਕੇ ਹੰਗਾਮਾ ਕੀਤਾ ਸੀ। ਹੰਗਾਮੇ ਦੇ ਨਾਲ-ਨਾਲ ਜੇਲ 'ਚ ਭੰਨਤੋੜ ਵੀ ਕੀਤੀ ਗਈ ਸੀ। ਜਿਸ ਤੋਂ ਬਾਅਦ ਜੇਲ 'ਚ ਹਾਲਾਤ ਠੀਕ ਕਰਨ ਲਈ ਪੁਲਸ ਨੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਸਨ।
ਇਸ ਤੋਂ ਬਾਅਦ 2011 ਵਿਚ ਕੈਦੀ ਦੀ ਮੌਤ ਕਾਰਨ ਕਪੂਰਥਲਾ ਦੇ ਮਾਡਰਨ ਜੇਲ ਵਿਚ ਵਾਪਰੇ ਵਿਵਾਦ ਨੇ ਕਾਫੀ ਬਵਾਲ ਮਚਾਇਆ ਸੀ। ਇਥੇ ਵੀ ਪੁਲਸ ਨੂੰ ਹਾਲਾਤ ਕਾਬੂ ਕਰਨ ਲਈ ਫਾਇਰਿੰਗ ਕਰਨੀ ਪਈ ਸੀ। ਇਸ ਦੌਰਾਨ ਕੈਦੀਆਂ ਨੇ ਜੇਲ ਵਿਚ ਅੱਗ ਵੀ ਲਗਾ ਦਿੱਤੀ ਸੀ। ਹੁਣ ਪਿਛਲੇ ਦਿਨੀਂ ਬਠਿੰਡਾ ਜੇਲ 'ਚ ਹੋਈ ਗੈਂਗਵਾਰ ਨੇ ਇਕ ਵਾਰ ਫਿਰ ਇਹ ਦੱਸ ਦਿੱਤਾ ਹੈ ਕਿ ਜੇਲਾਂ ਵਿਚ ਸਭ ਕੁਝ ਠੀਕ ਨਹੀਂ ਹੈ।
ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਪ੍ਰਧਾਨ ਵਲੋਂ ਕੈਨਰਾ ਬੈਂਕ ਦਾ ਦੌਰਾ
NEXT STORY