ਜਲੰਧਰ-ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਪ੍ਰਧਾਨ ਸ਼੍ਰੀ ਐੱਮ. ਸ਼ਿਵੰਨਾ ਨੇ ਮੰਗਲਵਾਰ ਨੂੰ ਕੈਨਰਾ ਬੈਂਕ ਅੰਚਲ ਦਫਤਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਬੈਂਕ ਦੇ ਅਨੁਸੂਚਿਤ ਜਾਤੀ, ਜਨਜਾਤੀ ਦੇ ਸੂਬਾ ਪੱਧਰੀ ਨੇਤਾਵਾਂ ਅਤੇ ਬੈਂਕ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਬੈਠਕ ਦੀ ਸ਼ੁਰੂਆਤ 'ਚ ਅੰਚਲ ਦਫਤਰ ਜਲੰਧਰ ਦੇ ਉਪ ਮਹਾਂਪ੍ਰਬੰਧਕ ਸੀ ਜੀ ਸਾਹਾ ਨੇ ਪ੍ਰਧਾਨ ਅਤੇ ਮੌਜੂਦ ਸਾਰੇ ਮੈਂਬਰਾਂ ਕਰਮਚਾਰੀਆਂ ਦਾ ਸੁਆਗਤ ਕੀਤਾ।
ਉਨ੍ਹਾਂ ਨੇ ਜਲੰਧਰ ਅੰਚਲ ਦੇ ਅਧੀਨ ਇਸ ਵਰਗ ਦੇ ਕਰਮਚਾਰੀਆਂ ਦੀ ਗਿਣਤੀ ਦੇ ਵਿਸ਼ੇ ਬਾਰੇ ਦੱਸਿਆ ਕਿ ਇਹ 35 ਫੀਸਦੀ ਤੋਂ ਵੱਧ ਹੈ, ਜਿਸ 'ਤੇ ਸ਼ਿਵੰਨਾ ਨੇ ਸੰਤੋਸ਼ ਪ੍ਰਗਟ ਕੀਤਾ। ਬੈਠਕ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਈ। ਸ਼ਿਵੰਨਾ ਨੇ ਆਪਣੇ ਬਚਪਨ 'ਤੇ ਜੀਵਨ ਦੇ ਤਜ਼ਰਬੇ ਬੈਂਕ ਦੇ ਸਟਾਫ ਨਾਲ ਸਾਂਝਾ ਕੀਤੇ ਅਤੇ ਸਮਾਜ ਦੇ ਪੱਛੜੇ ਵਰਗ ਦੇ ਲੋਕਾਂ ਦੇ ਵਿਕਾਸ ਲਈ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਬੈਂਕ ਵਲੋਂ ਇਸ ਦਿਸ਼ਾ 'ਚ ਕੀਤੇ ਜਾ ਰਹੇ ਵੱਖ-ਵੱਖ ਕੰਮਾਂ ਦੀ ਸ਼ਲਾਘਾ ਕੀਤੀ। ਬੈਠਕ ਦੇ ਅਖੀਰ 'ਚ ਅੰਚਲ ਦਫਤਰ, ਜਲੰਧਰ ਦੇ ਸਹਾਇਕ ਮਹਾਂਪ੍ਰਬੰਧਕ ਸ਼੍ਰੀ ਸੀ. ਵੀ. ਐੱਸ. ਮੂਰਤੀ ਨੇ ਪ੍ਰਧਾਨ ਅਤੇ ਮੌਜੂਦ ਮੈਂਬਰਾਂ ਦਾ ਧੰਨਵਾਦ ਕੀਤਾ।
30 ਕਿਲੋ ਭੁੱਕੀ 'ਤੇ ਸੈਂਟਰੋ ਕਾਰ ਸਮੇਤ 2 ਅੜਿੱਕੇ
NEXT STORY