ਮੰਡੀ ਗੋਬਿੰਦਗੜ੍ਹ (ਸੁਰੇਸ਼)-ਨਵੀਂ ਦਿੱਲੀ ਤੋਂ ਲਾਹੌਰ ਜਾ ਰਹੀ ਪਾਕਿਸਤਾਨ ਟੂਰਿਜ਼ਮ ਦੀ ਬੱਸ ਸਦਾ-ਏ-ਸਰਹੱਦ ਦਾ ਮੰਡੀ ਗੋਬਿੰਦਗੜ੍ਹ ਤੋਂ ਗੁਜ਼ਰਦੇ ਸਮੇਂ ਡੀਜ਼ਲ ਖਤਮ ਹੋ ਗਿਆ। ਸਵੇਰ ਨੂੰ ਜਦੋਂ ਬੱਸ ਦੇ ਡਰਾਈਵਰ ਮੁਹੰਮਦ ਅਜਮਲ ਨੇ ਸਰਹਿੰਦ ਫਲੋਟਿੰਗ ਰੇਸਤਰਾਂ ਤੋਂ ਲਾਹੌਰ ਜਾਣ ਲਈ ਬੱਸ ਸੜਕ 'ਤੇ ਦੌੜਾਈ ਤਾਂ ਮੰਡੀ ਗੋਬਿੰਦਗੜ੍ਹ ਪਹੁੰਚਦੇ ਹੀ ਬੱਸ 'ਚ ਭਰਿਆ ਡੀਜ਼ਲ ਦਿੱਲੀ ਤੋਂ ਲਗਾਤਾਰ ਏਅਰ ਕੰਡੀਸ਼ਨ ਚੱਲਣ ਕਾਰਨ ਖਤਮ ਹੋ ਗਿਆ।
ਬੱਸ ਦਾ ਤੇਲ ਖਤਮ ਹੋਣ ਦਾ ਬੱਸ ਡਰਾਈਵਰ ਨੂੰ ਜਦੋਂ ਪਤਾ ਲੱਗਿਆ ਤਾਂ ਉਸ ਨੇ ਇਕਦਮ ਬੱਸ ਨੂੰ ਮੰਡੀ ਗੋਬਿੰਦਗੜ੍ਹ ਦੇ ਚਾਨਣ ਰਾਮ ਦੀਵਾਨ ਚੰਦ ਪੈਟਰੋਲ ਪੰਪ 'ਤੇ ਲਿਆ ਕੇ ਕਰਤਾਰਪੁਰ ਤੱਕ ਜਾਣ ਲਈ 2 ਹਜ਼ਾਰ ਦਾ ਡੀਜ਼ਲ ਭਰਵਾਇਆ। ਇਸ ਮੌਕੇ 'ਤੇ ਬੱਸ 'ਚ ਸਵਾਰ ਯਾਤਰੀਆਂ ਦੀ ਸੁਰੱਖਿਆ ਲਈ ਬੱਸ ਦੇ ਨਾਲ ਚੱਲਦੇ ਸੁਰੱਖਿਆ ਦਸਤੇ ਨੇ ਤੁਰੰਤ ਬੱਸ ਦੇ ਚਾਰੇ ਪਾਸੇ ਘੇਰਾ ਪਾ ਲਿਆ।
ਡੀਜ਼ਲ ਭਰਵਾਉਂਦੇ ਸਮੇਂ ਬੱਸ ਦੇ ਡਰਾਈਵਰ ਮੁਹੰਮਦ ਅਜਮਲ ਨੇ ਦੱਸਿਆ ਕਿ ਉਂਝ ਤਾਂ ਨਵੀਂ ਦਿੱਲੀ ਤੋਂ ਲਾਹੌਰ ਚੱਲਣ ਵਾਲੀ ਬੱਸ ਦਿੱਲੀ ਤੋਂ ਬਾਅਦ ਕਰਤਾਰਪੁਰ 'ਚ ਡੀਜ਼ਲ ਭਰਵਾਉਂਦੀ ਹੈ ਪਰ ਅਚਾਨਕ ਗਰਮੀ ਵਧਣ ਨਾਲ ਬੱਸ 'ਚ ਸਵਾਰ ਯਾਤਰੀਆਂ ਦੀ ਸਹੂਲਤ ਲਈ ਏਅਰ ਕੰਡੀਸ਼ਨ ਲਗਾਤਾਰ ਚੱਲਣਾ ਪਿਆ, ਜਿਸ ਕਾਰਨ ਡੀਜ਼ਲ ਦੀ ਖਪਤ ਜ਼ਿਆਦਾ ਹੋ ਗਈ।
ਮਹਾਭਾਰਤ ਦੇ ਅਰਜੁਨ ਵਾਂਗ ਅੱਖਾਂ ਬੰਨ੍ਹ ਤੀਰ ਨਿਸ਼ਾਨੇ 'ਤੇ ਮਾਰਦੇ ਨੇ ਇਹ ਬੱਚੇ, ਦੇਖੋ ਹੈਰਾਨਗੀ ਭਰੀ ਵੀਡੀਓ
NEXT STORY