ਮੋਹਾਲੀ (ਨਿਆਮੀਆਂ) - ਮੋਹਾਲੀ ਦੇ ਰਹਿਣ ਵਾਲੇ 75 ਸਾਲਾ ਨੌਜਵਾਨ ਬਜ਼ੁਰਗ ਸੁਰਿੰਦਰ ਸਿੰਘ ਪਰਮਾਰ ਨੇ ਹਾਲ ਹੀ ਵਿਚ ਧਰਮਸ਼ਾਲਾ ਵਿਚ ਆਯੋਜਿਤ 36ਵੀਂ ਨੈਸ਼ਨਲ ਮਾਸਟਰਜ਼ ਐਥਲੀਟ ਚੈਂਪੀਅਨਸ਼ਿਪ ਵਿਚ ਇਕ ਵਾਰ ਫਿਰ ਆਪਣੀ ਜਿੱਤ ਦਾ ਝੰਡਾ ਲਹਿਰਾਉਂਦੇ ਹੋਏ 1500 ਮੀਟਰ ਰੇਸ ਵਿਚ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਵੀ ਪਰਮਾਰ ਮਾਸਟਰਜ਼ ਐਥਲੀਟ ਵਿਚ ਅਨੇਕਾਂ ਇਨਾਮ ਜਿੱਤ ਚੁੱਕੇ ਹਨ। ਪਰਮਾਰ ਨੇ ਇਹ ਦੌੜ ਸਾਢੇ 6 ਮਿੰਟ ਵਿਚ ਪੂਰੀ ਕੀਤੀ ਹੈ। ਇਸ ਉਮਰ ਵਿਚ ਵੀ ਪੂਰਾ ਦਮਖਮ ਦਿਖਾਉਣ ਵਾਲੇ ਪਰਮਾਰ ਨੂੰ ਮੋਹਾਲੀ ਦੇ ਲੋਕ ਬਜ਼ੁਰਗ ਹੋਣ ਦੇ ਬਾਵਜੂਦ ਯੰਗਮੈਨ ਕਹਿੰਦੇ ਹਨ। ਪਰਮਾਰ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਮਦਦ ਕਰੇ ਤਾਂ ਉਹ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਵੀ ਹਿੱਸਾ ਲੈ ਕੇ ਦੇਸ਼ ਦੇ ਲਈ ਸਵਰਨ ਪਦਕ ਲਿਆ ਸਕਦੇ ਹਨ।
...ਤਾਂ ਅੱਧ ਵਿਚਾਲੇ ਹੀ ਰੁਕ ਗਈ ਦਿੱਲੀ ਤੋਂ ਲਾਹੌਰ ਜਾਣ ਵਾਲੀ ਸਦਾ-ਏ-ਸਰਹੱਦ ਬੱਸ!
NEXT STORY