ਜਲੰਧਰ- ਹਰਭਜਨ ਮਾਨ ਦੀ ਫਿਲਮ 'ਗੱਦਾਰ' ਦੀ ਰਿਲੀਜ਼ ਡੇਟ ਅੱਗੇ ਪੈ ਗਈ ਹੈ। ਫਿਲਮ 22 ਮਈ ਨੂੰ ਰਿਲੀਜ਼ ਹੋਣੀ ਸੀ ਪਰ ਇਸ ਦੀ ਤਰੀਕ ਅੱਗੇ ਵਧਾ ਕੇ 29 ਮਈ ਕਰ ਦਿੱਤੀ ਗਈ ਹੈ। ਇਸ ਦਾ ਕਾਰਨ ਆਈ. ਪੀ. ਐੱਲ. ਮੈਚ ਦੱਸੇ ਜਾ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਅਮਿਤੋਜ ਮਾਨ ਨੇ ਕੀਤਾ ਹੈ। ਹਰਭਜਨ ਇਕ ਬਿਜ਼ਨੈੱਸਮੈਨ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ।
22 ਮਈ ਨੂੰ ਜੱਸੀ ਗਿੱਲ ਤੇ ਗੌਹਰ ਖਾਨ ਦੀ ਫਿਲਮ ਓ ਯਾਰਾ ਐਵੇਂ ਐਵੇਂ ਲੁੱਟ ਗਿਆ ਵੀ ਰਿਲੀਜ਼ ਹੋ ਰਹੀ ਹੈ। ਨਾਲ ਹੀ ਬਾਲੀਵੁੱਡ ਫਿਲਮ ਤਨੂੰ ਵੈੱਡਸ ਮਨੂੰ ਰਿਟਰਨਜ਼ ਵੀ 22 ਮਈ ਨੂੰ ਹੀ ਪਰਦੇ 'ਤੇ ਰਿਲੀਜ਼ ਹੋਵੇਗੀ। ਹਰਭਜਨ ਮਾਨ ਦਾ ਇਹ ਫੈਸਲਾ ਉਨ੍ਹਾਂ ਲਈ ਕਿੰਨਾ ਸਹੀ ਸਾਬਿਤ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਫਿਲਮ ਦੇ ਟਰੇਲਰ ਨੂੰ ਦੇਖ ਕੇ ਇਹ ਕਹਿਣਾ ਤਾਂ ਬਣਦਾ ਹੈ ਕਿ ਇਹ ਹੁਣ ਤਕ ਦੀਆਂ ਸਾਰੀਆਂ ਪੰਜਾਬੀ ਫਿਲਮਾਂ ਨੂੰ ਮਾਤ ਦੇ ਰਿਹਾ ਹੈ। ਫਿਲਮ ਪੂਰੀ ਤਰ੍ਹਾਂ ਨਾਲ ਹਾਲੀਵੁੱਡ ਸਟਾਈਲ 'ਚ ਬਣੀ ਲੱਗ ਰਹੀ ਹੈ।
ਇਸ ਬਜ਼ੁਰਗ ਨੇ ਕਰ ਦਿਖਾਇਆ ਉਹ ਜਿਸ ਨੂੰ ਨੌਜਵਾਨ ਸੋਚਦੇ ਵੀ ਡਰਦੇ ਨੇ
NEXT STORY