ਪਟਿਆਲਾ-ਇਨਸਾਨ ਦੇ ਮਰਨ ਤੋਂ ਬਾਅਦ ਪੂਰੇ ਰੀਤੀ-ਰਿਵਾਜਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਪਰ ਉਨ੍ਹਾਂ ਇਨਸਾਨਾਂ ਦਾ ਕੀ, ਜਿਨ੍ਹਾਂ ਨੂੰ ਮਰਨ ਤੋਂ ਬਾਅਦ ਸਾੜਿਆ ਜਾਂ ਦਫਨ ਨਹੀਂ ਕੀਤਾ ਜਾਂਦਾ, ਸਗੋਂ ਕੁੱਤੇ ਇਨ੍ਹਾਂ ਦੀਆਂ ਲਾਸ਼ਾਂ ਨੂੰ ਆਪਣਾ ਭੋਜਨ ਬਣਾਉਂਦੇ ਹਨ। ਜੀ ਹਾਂ, ਭਾਖੜਾ ਨਹਿਰ 'ਚੋਂ ਜੋ ਲਾਸ਼ਾਂ ਨਿਕਲਦੀਆਂ ਹਨ, ਉਨ੍ਹਾਂ ਦਾ ਅੰਤਿਮ ਸੰਸਕਾਰ ਨਹੀਂ ਹੁੰਦਾ। ਖਨੌਰੀ 'ਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ, ਜਿੱਥੇ ਹਰ ਸਮੇਂ ਕੁੱਤੇ ਕਿਸੇ ਨਾ ਕਿਸੇ ਲਾਸ਼ ਦੀ ਨੋਚਦੇ ਹੋਏ ਦਿਖਾਈ ਦਿੰਦੇ ਹਨ। ਭਾਖੜਾ 'ਚ ਲਾਸ਼ਾਂ ਨੂੰ ਲੱਭਣ ਵਾਲੇ ਗੋਤਾਖੋਰਾਂ ਦਾ ਕਹਿਣਾ ਹੈ ਕਿ ਖਨੌਰੀ 'ਚ 7-8 ਲਾਸ਼ਾਂ ਲਾਵਾਰਿਸ ਪਈਆਂ ਹੋਈਆਂ ਦਿਖਾਈ ਦਿੰਦੀਆਂ ਹਨ, ਪਰ ਕੋਈ ਵੀ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਗੰਭੀਰ ਨਹੀਂ ਹੈ। ਗੋਤਾਖੋਰਾਂ ਦੇ ਪ੍ਰਧਾਨ ਆਸ਼ੂ ਦਾ ਕਹਿਣਾ ਹੈ ਕਿ ਪੁਲਸ ਅਤੇ ਪ੍ਰਸ਼ਾਸਨ ਵਲੋਂ ਉਨ੍ਹਾਂ ਤੋਂ ਕੰਮ ਕਰਵਾ ਲਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ ਜਾਂਦੇ। ਭਾਖੜਾ 'ਚ ਉਸ ਲਾਸ਼ ਨੂੰ ਲੱਭ ਕੇ ਬਾਹਰ ਕੱਢਿਆ ਜਾਂਦਾ ਹੈ, ਜਿਸ ਦਾ ਕੋਈ ਵਾਰਸ ਹੋਵੇ, ਨਹੀਂ ਤਾਂ ਜਿਸ ਲਾਸ਼ ਦਾ ਕੋਈ ਵਾਰਸ ਨਹੀਂ ਹੁੰਦਾ, ਉਸ ਦਾ ਅੰਤਿਮ ਸੰਸਕਾਰ ਕੁੱਤੇ ਕਰ ਜਾਂਦੇ ਹਨ।
11ਵੀਂ ਜਮਾਤ ਦੇ ਵਿਦਿਆਰਥੀ ਨੇ 6 ਸਾਲ ਦੀ ਬੱਚੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ
NEXT STORY