ਕੌਹਰੀਆਂ(ਸ਼ਰਮਾ/ਅਜੈ)-ਮਾੜੇ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਅਧੀਨ ਥਾਣਾ ਦਿੜ੍ਹਬਾ ਨੇ ਭਾਰੀ ਸਫਲਤਾ ਹਾਸਲ ਕੀਤੀ ਹੈ। ਪੁਲਸ ਚੌਕੀ ਕੌਹਰੀਆਂ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਮਨਜੀਤ ਸਿੰਘ ਬਰਾੜ ਡੀ.ਐਸ.ਪੀ ਦਿੜ੍ਹਬਾ ਨੇ ਦੱਸਿਆ ਕਿ ਗੁਰਭਜਨ ਸਿੰਘ ਐਸ.ਐਚ.ਓ.ਦਿੜ੍ਹਬਾ ਦੀ ਨਿਗਰਾਨੀ ਹੇਠ ਸੁਖਚੈਨ ਸਿੰਘ ਵਿਰਕ ਚੌਕੀ ਇੰਚਾਰਜ ਕੌਹਰੀਆਂ ਨੂੰ ਇਤਲਾਹ ਮਿਲੀ ਕਿ ਕੁਝ ਵਿਆਕਤੀ ਟਰਾਂਸਫਾਰਮਰਾਂ ਚੋਂ ਤਾਂਬਾ ਚੋਰੀ ਕਰਨ ਦੇ ਆਦੀ ਹਨ।
ਉਹ ਚੋਰੀ ਦਾ ਤਾਂਬਾ ਲੈ ਕੇ ਵੇਚਣ ਲਈ ਪਾਤੜਾਂ ਲੈ ਕੇ ਜਾ ਰਹੇ ਹਨ, ਜਿਸ ਤੇ ਕਾਰਵਾਈ ਕਰਦਿਆਂ ਚੌਕੀ ਇੰਚਾਰਜ ਨੇ ਸਮੇਤ ਪੁਲਿਸ਼ ਪਾਰਟੀ ਰਾਏਧਰਾਨਾ ਬਾ-ਹੱਦ ਢੰਡਿਆਲ ਵਿਖੇ ਨਾਕੇ ਬੰਦੀ ਦੌਰਾਨ ਮੰਗਲ ਸਿੰਘ ਪੁੱਤਰ ਸੁਖਵਿੰਦਰ ਸਿੰਘ,ਨਿਕਾ ਸਿੰਘ ਪੁੱਤਰ ਨਰਾਤਾ ਸਿੰਘ ,ਕਾਕਾ ਸਿੰਘ ਪੁੱਤਰ ਭੋਲਾ ਸਿੰਘ,ਮੰਗਤ ਰਾਮ ਪੁੱਤਰ ਮਿੱਠੂ ਰਾਮ ਕੌਮ ਵਾਸੀਆਨ ਹਰੀਗੜ ਨੂੰ ਚੋਰੀ ਦੇ ਤਾਂਬੇ ਸਮੇਤ ਕਾਬੂ ਕੀਤਾ ਹੈ।
ਸ਼ੁਭਰੀਤ ਕੌਰ ਦੇ ਤਾਜ 'ਚ ਸਜਿਆ ਇਕ ਹੋਰ ਸਫਲਤਾ ਦਾ ਖੰਭ, ਪੰਜਾਬੀ ਹੋਏ ਗਦਗਦ (ਵੀਡੀਓ)
NEXT STORY