ਚੰਡੀਗੜ੍ਹ— ਇਕ ਲੱਤ ਦੇ ਦਮ 'ਤੇ ਆਪਣਾ ਡਾਸਿੰਗ ਟੈਲੇਂਟ ਦਿਖਾ ਕੇ ਪੰਜਾਬੀਆਂ ਦਾ ਨਾਂ ਰੌਸ਼ਨ ਕਰਨ ਵਾਲੀ ਸ਼ੁਭਰੀਤ ਕੌਰ ਘੁੰਮਣ ਦੇ ਨਾਂ ਦਾ ਡੰਕਾ ਹੁਣ ਪੂਰੇ ਏਸ਼ੀਆ ਵਿਚ ਵੱਜੇਗਾ ਅਤੇ ਇਸ ਦੀ ਗੂੰਜ ਪੂਰੀ ਦੁਨੀਆ 'ਚ ਸੁਣਾਈ ਦੇਵੇਗੀ। ਜੀ ਹਾਂ, 'ਇੰਡੀਆ ਗੌਟ ਟੈਲੇਂਟ' ਵਿਚ ਆਪਣਾ ਟੈਲੇਂਟ ਦਿਖਾ ਕੇ ਲੋਕਾਂ ਦੇ ਦਿਲਾਂ ਵਿਚ ਵੱਸ ਚੁੱਕੀ ਸ਼ੁਭਰੀਤ ਕੌਰ ਘੁੰਮਣ ਦੇ ਸਿਰ ਦੇ ਤਾਜ ਵਿਚ ਇਕ ਹੋਰ ਖੰਭ ਜੁੜਨ ਜਾ ਰਿਹਾ ਹੈ। ਸ਼ੁਭਰੀਤ ਕੌਰ ਘੁੰਮਣ ਨੂੰ 'ਇੰਡੀਆ ਗੌਟ ਟੈਲੇਂਟ' ਤੋਂ ਬਾਅਦ 'ਏਸ਼ੀਆ ਗੌਟ ਟੈਲੇਂਟ' ਦੀ ਟਿਕਟ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਸ਼ੁਭਰੀਤ ਨੇ ਜਨਵਰੀ ਵਿਚ ਮਲੇਸ਼ੀਆ ਵਿਚ ਏਸ਼ੀਆ ਗੌਟ ਟੈਲੇਂਟ ਲਈ ਆਡੀਸ਼ਨ ਦਿੱਤਾ ਸੀ, ਜਿਸ ਵਿਚ ਉਹ ਸਿਲੈਕਟ ਹੋ ਗਈ ਹੈ। ਜਦੋਂ ਸ਼ੁਭਰੀਤ 'ਏਸ਼ੀਆ ਗੌਟ ਟੈਲੇਂਟ' ਦੇ ਮੰਚ 'ਤੇ ਆਪਣਾ ਹੁਨਰ ਦਿਖਾਏਗੀ ਤਾਂ ਪੂਰੇ ਪੰਜਾਬ ਨਹੀਂ ਬਲਕਿ ਪੂਰੇ ਭਾਰਤ ਦੇ ਲਈ ਮਾਣ ਵਾਲੀ ਗੱਲ ਹੋਵੇਗੀ ਤੇ ਹਰੇਕ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਹੋਵੇਗਾ। ਉਮੀਦ ਕਰਦੇ ਹਾਂ ਜਿਵੇਂ ਲੋਕਾਂ ਦੇ ਪਿਆਰ ਨੇ ਪਹਿਲਾਂ ਸ਼ੁਭਰੀਤ ਨੂੰ ਬੁਲੰਦੀਆਂ 'ਤੇ ਪਹੁੰਚਾ ਦਿੱਤਾ, ਉਸੇ ਤਰ੍ਹਾਂ ਇਸ ਵਾਰ ਵੀ ਸ਼ੁਭਰੀਤ ਨੂੰ ਵੋਟਿੰਗ ਕਰਕੇ ਤੁਸੀਂ ਲੋਕ ਪੂਰੀ ਦੁਨੀਆ ਵਿਚ ਉਸ ਦੇ ਹੁਨਰ ਤੇ ਭਾਰਤੀਆਂ ਦੀ ਪਛਾਣ ਨੂੰ ਹੋਰ ਬੁਲੰਦ ਕਰੋਗੇ।
ਪਾਕਿਸਤਾਨ 'ਚ ਲਾਪਤਾ ਹੋਣ ਵਾਲਾ ਭਾਰਤੀ ਪਰਿਵਾਰ ਸ਼ੱਕ ਦੇ ਘੇਰੇ 'ਚ
NEXT STORY