ਮੋਗਾ-ਮੋਗਾ ਦੇ ਨੇੜਲੇ ਪਿੰਡ ਤਾਰੇਵਾਲਾ ਦੀ ਰਹਿਣ ਵਾਲੀ ਕੁੜੀ ਨੇ 14 ਸਾਲਾਂ ਤੱਕ ਜਿਸ ਮੁੰਡੇ ਨਾਲ ਪਿਆਰ ਕੀਤਾ, ਉਸੇ ਮੁੰਡੇ ਨੇ ਹੁਣ ਉਸ ਨੂੰ ਛੱਡ ਕੇ ਦੂਜਾ ਵਿਆਹ ਕਰਾ ਲਿਆ ਹੈ। ਅਸਲ 'ਚ ਇਸ ਮੁੰਡੇ ਨੇ ਕੈਨੇਡਾ ਲਿਜਾਣ ਦੇ ਬਹਾਨੇ ਪੂਰੇ 14 ਸਾਲਾਂ ਤੱਕ ਪੀੜਤਾ ਦਾ ਸਰੀਰਕ ਸੋਸ਼ਣ ਕੀਤਾ।
ਜਾਣਕਾਰੀ ਮੁਤਾਬਕ ਪਿੰਡ ਤਾਰੇਵਾਲਾ ਦੀ ਰਹਿਣ ਵਾਲੀ ਲੜਕੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਸਿੰਗਾਪੁਰ ਵਿਖੇ ਰਹਿ ਰਹੀ ਹੈ ਅਤੇ ਦੋਸ਼ੀ ਮੁੰਡੇ ਕੁਲਵੰਤ ਸਿੰਘ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ। ਇਸ ਕਾਰਨ ਪੀੜਤਾ ਦੇ ਦੋਸ਼ੀ ਨਾਲ ਪ੍ਰੇਮ ਸੰਬੰਧ ਬਣ ਗਏ।
ਕੁਲਵੰਤ ਨੇ ਪੀੜਤਾ ਨਾਲ ਵਿਆਹ ਕਰਾ ਕੇ ਉਸ ਨੂੰ ਕੈਨੇਡਾ ਲਿਜਾਣ ਦਾ ਲਾਰਾ ਲਾਇਆ। ਪੀੜਤਾ ਨੇ ਇਹ ਵੀ ਦੋਸ਼ ਲਾਇਆ ਕਿ ਦੋਸ਼ੀ ਨੇ ਉਸ ਦਾ ਗਰਭਪਾਤ ਵੀ ਕਰਾਇਆ। ਫਿਰ 2015 'ਚ ਦੋਸ਼ੀ ਨੇ ਪੀੜਤਾ ਨੂੰ ਵਿਆਹ ਕਰਾਉਣ ਲਈ ਸਿੰਗਾਪੁਰ ਤੋਂ ਭਾਰਤ ਵਿਆਹ ਕਰਾਉਣ ਲਈ ਬੁਲਾਇਆ।
ਭਾਰਤ ਆ ਕੇ ਉਸ ਨੂੰ ਪਤਾ ਲੱਗਿਆ ਕਿ ਦੋਸ਼ੀ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਕਿਸੇ ਦੂਜੀ ਕੁੜੀ ਨਾਲ ਵਿਆਹ ਕਰਾ ਲਿਆ ਹੈ। ਜਦੋਂ ਪੀੜਤਾ ਨੇ ਦੋਸ਼ੀ ਨਾਲ ਗੱਲ ਕੀਤੀ ਤਾਂ ਉਸ ਨੇ ਇਕ ਨਾ ਸੁਣੀ ਅਤੇ ਉਲਟਾ ਉਸ ਨੂੰ ਧਮਕੀਆਂ ਦੇਣ ਲੱਗ ਪਿਆ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਟਰਾਂਸਫਾਰਮਰਾਂ ਚੋਂ ਤਾਂਬਾ ਚੋਰੀ ਕਰਨ ਵਾਲਾ ਚੋਰ ਗਰੋਹ ਕਾਬੂ
NEXT STORY