ਅੰਮ੍ਰਿਤਸਰ : ਵਿਆਹ ਵਾਲੇ ਦਿਨ ਫੇਰਿਆਂ ਤੋਂ ਪਹਿਲਾਂ ਐਨ.ਆਰ.ਆਈ. ਲਾੜੇ ਵਲੋਂ 5 ਲੱਖ ਰੁਪਏ ਦੀ ਮੰਗ ਕਰਨ ਤੋਂ ਬਾਅਦ ਉਸ ਨੂੰ ਦਫਾ ਹੋ ਜਾ ਕਹਿਣ ਵਾਲੀ ਲਾੜੀ ਜੋਤੀ ਨੇ ਇਨਸਾਫ ਲਈ ਅਨੁਸੂਚਿਤ ਜਾਤੀ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜੋਤੀ ਨੇ ਸ਼ੁਕਰਵਾਰ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋ ਕੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਸੀ ਕਿ ਦੋਸ਼ੀਆਂ ਨੂੰ ਹੁਣ ਤਕ ਸੀਖਾਂ ਦੇ ਪਿੱਛੇ ਹੋਣਾ ਚਾਹੀਦਾ ਸੀ ਪਰ ਲੜਕੇ ਦੇ ਪਰਿਵਾਰ ਵਾਲੇ ਉਲਟਾ ਉਨ੍ਹਾਂ 'ਤੇ ਦੋਸ਼ ਲਗਾ ਰਹੇ ਹਨ ਕਿ ਅਸੀਂ ਉਨ੍ਹਾਂ ਦੇ ਬੇਟੇ ਨੂੰ ਅਗਵਾ ਕੀਤਾ ਹੈ।
ਜੋਤੀ ਨੇ ਕਿਹਾ ਕਿ ਜਦੋਂ ਮੁੰਡੇ ਵਾਲਿਆਂ ਨੂੰ ਪਤਾ ਲੱਗਾ ਕਿ ਉਹ ਅਨੁਸੂਚਿਤ ਜਾਤੀ ਨਾਲ ਸੰਬੰਧਤ ਹੈ ਤਾਂ ਲੜਕੇ ਦੇ ਪਰਿਵਾਰ ਵਾਲੇ ਉਸ ਨੂੰ ਵੱਖ ਨਜ਼ਰਾਂ ਨਾਲ ਦੇਖਣ ਲੱਗੇ ਅਤੇ ਵਿਆਹ ਵਾਲੇ ਦਿਨ ਫੇਰਿਆਂ 'ਤੇ ਬੈਠਣ ਤੋਂ ਪਹਿਲਾਂ 5 ਲੱਖ ਰੁਪਏ ਦੀ ਮੰਗ ਕਰਨ ਲੱਗੇ। ਫਿਲਹਾਲ ਕਮਿਸ਼ਨ ਦੇ ਉਪ ਪ੍ਰਧਾਨ ਡਾਕਟਰ ਵੇਰਕਾ ਨੇ ਪੀੜਤ ਲੜਕੀ ਦੀ ਹੱਡਬੀਤੀ ਸੁਣਨ ਤੋਂ ਬਾਅਦ ਪੁਲਸ ਕਮਿਸ਼ਨਰ ਨੂੰ ਦੋਸ਼ੀ ਪਰਿਵਾਰ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਜੋਤੀ ਅਤੇ ਭੁਪਿੰਦਰ ਦੀ ਦੋਸਤੀ ਫੇਸਬੁੱਕ ਰਾਹੀਂ ਹੋਈ ਸੀ। ਦੋਵਾਂ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ 21 ਅਪ੍ਰੈਲ ਨੂੰ ਜੋਤੀ ਅਤੇ ਭੁਪਿੰਦਰ ਦਾ ਵਿਆਹ ਹੋਣ ਵਾਲਾ ਸੀ। ਵਿਆਹ ਵਾਲੇ ਦਿਨ ਫੇਰਿਆਂ ਤੋਂ ਪਹਿਲਾਂ ਲਾੜੇ ਦੇ ਪਰਿਵਾਰ ਨੇ 5 ਲੱਖ ਰੁਪਏ ਦੀ ਮੰਗ ਕਰ ਦਿੱਤੀ ਅਤੇ ਲਾੜੀ ਨੇ ਉਸ ਸਮੇਂ ਲਾੜੇ ਨੂੰ ਦਫਾ ਹੋ ਜਾ ਕਹਿ ਕੇ ਬਾਹਰ ਦਾ ਰਸਤਾ ਦਿਖਾਇਆ ਅਤੇ ਹੁਣ ਤਕ ਲਾੜਾ ਫਰਾਰ ਹੈ।
ਸਿੱਖ ਕੈਦੀਆਂ ਦੀ ਰਿਹਾਈ ਲਈ ਸੂਰਤ ਸਿੰਘ ਖਾਲਸਾ ਦਾ ਸੰਘਰਸ਼ ਜਾਰੀ
NEXT STORY