ਪਟਿਆਲਾ (ਬਲਜਿੰਦਰ)- ਇਸਤਰੀ ਅਕਾਲੀ ਦਲ ਪਟਿਆਲਾ ਦਿਹਾਤੀ ਦੀ ਪ੍ਰਧਾਨ ਬੀਬੀ ਜਸਪਾਲ ਕੌਰ ਧਾਰਨੀ ਤੇ ਉਨ੍ਹਾਂ ਦੇ ਪੁੱਤਰ ਅਮਰਿੰਦਰਜੀਤ ਸਿੰਘ ਉਰਫ ਗੋਨੀ ਕਤਲਕਾਂਡ ਕੇਸ 'ਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਪੁਲਸ ਵਲੋਂ ਕੀਤੇ ਖੁਲਾਸੇ ਕਿ ਬੀਬੀ ਧਾਰਨੀ ਅਤੇ ਉਸ ਦੇ ਪੁੱਤ ਦਾ ਕਤਲ ਉਨ੍ਹਾਂ ਦੇ ਡਰਾਈਵਰ ਨੇ ਇਨੋਵਾ ਗੱਡੀ ਦੇ ਲਾਲਚ 'ਚ ਕੀਤਾ ਹੈ ਨੂੰ ਪਰਿਵਾਰ ਨੇ ਰੱਦ ਕਰ ਦਿੱਤਾ ਅਤੇ ਇਨਸਾਫ ਦਿੱਤੇ ਜਾਣ ਦੀ ਮੰਗ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਬੀ ਧਾਰਨੀ ਦੇ ਪਿਤਾ ਨਿਰੰਜਣ ਸਿੰਘ ਅਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਪੁਲਸ ਵਲੋਂ ਇਨੋਵਾ ਗੱਡੀ ਦੇ ਲਾਲਚ 'ਚ ਡਰਾਈਵਰ ਵਲੋਂ ਦੋਵਾਂ ਦੇ ਕਤਲ ਕੀਤੇ ਜਾਣ ਦੀ ਕਹਾਣੀ 'ਤੇ ਕਿਸੇ ਵੀ ਤਰੀਕੇ ਨਾਲ ਭਰੋਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਸਲੀਅਤ ਕੁਝ ਹੋਰ ਹੀ ਹੈ ਜਿਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
ਪਰਿਵਾਰਿਕ ਮੈਂਬਰਾਂ ਨੇ ਸ਼ੱਕ ਦੇ ਆਧਾਰ 'ਤੇ ਕਿਹਾ ਕਿ ਇਹ ਕਤਲ ਸਿਰਫ ਲੁੱਟ-ਖੋਹ ਦੀ ਨੀਅਤ ਨਾਲ ਨਹੀਂ ਕੀਤਾ ਗਿਆ ਹੈ ਜੇ ਇਹ ਕਿਸੇ ਲਾਲਚ 'ਚ ਹੀ ਕੀਤਾ ਗਿਆ ਹੁੰਦਾ ਤਾਂ ਫਿਰ ਜਸਪਾਲ ਕੌਰ ਧਾਰਨੀ ਵਲੋਂ ਪਾਏ ਸੋਨੇ ਦੇ ਗਹਿਣੇ ਕਿਉਂ ਨਹੀਂ ਉਤਾਰੇ ਗਏ। ਪਰਿਵਾਰ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ।
ਬੱਬੂ ਮਾਨ ਨੇ ਨੇਪਾਲ ਤਬਾਹੀ ਤੇ ਖ਼ੁਦਾ ਨੂੰ ਕੀਤਾ ਸਵਾਲ (ਵੀਡੀਓ)
NEXT STORY