ਕਪੂਰਥਲਾ (ਭੂਸ਼ਣ, ਮਲਹੋਤਰਾ)-ਇੱਥੋਂ ਦੇ ਲਾਹੌਰੀ ਗੇਟ ਨੇੜੇ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਕਪੂਰਥਲਾ ਪੁਲਸ ਨੇ ਪਰਦਾਫਾਸ਼ ਕਰ ਦਿੱਤਾ ਹੈ ਅਤੇ ਛਾਪਾਮਾਰੀ ਕਰਕੇ ਦੇਹ ਵਪਾਰ ਦੇ ਅੱਡੇ ਤੋਂ 2 ਔਰਤਾਂ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਸੂਚਨਾ ਮਿਲੀ ਕਿ ਮੁਹੱਲਾ ਲਾਹੌਰੀ ਗੇਟ ਨੇੜੇ ਬਖਸ਼ੋ ਉਰਫ ਬਖਸ਼ੀਸ਼ ਕੌਰ ਪਤਨੀ ਸੋਮਨਾਥ ਨਿਵਾਸੀ ਮੁਹੱਲਾ ਮਹਿਤਾਬਗੜ੍ਹ ਆਪਣੇ ਮਕਾਨ 'ਚ ਦੇਹ ਵਪਾਰ ਦਾ ਅੱਡਾ ਚਲਾ ਰਹੀ ਹੈ। ਇਸ ਤੋਂ ਬਾਅਦ ਪੁਲਸ ਨੇ ਛਾਪੇਮਾਰੀ ਕਰਕੇ ਮੌਕੇ 'ਤੇ 2 ਔਰਤਾਂ ਅਤੇ 3 ਵਿਅਕਤੀਆਂ ਨੂੰ ਸ਼ੱਕੀ ਹਲਾਤਾਂ 'ਚ ਕਾਬੂ ਕਰ ਲਿਆ ਗਿਆ ਹੈ।
ਪੁੱਛਗਿਛ ਦੌਰਾਨ ਮੁੱਖ ਮੁਲਜ਼ਮ ਬਖਸ਼ੋ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਕਰ ਰਹੀ ਹੈ। ਉਸ ਕੋਲੋਂ ਆਉਣ ਵਾਲੇ ਗਾਹਕਾਂ ਪਾਸੋਂ ਉਹ 1500 ਰੁਪਏ ਵਸੂਲਦੀ ਸੀ, ਜਿਸ 'ਚੋਂ 1000 ਰੁਪਏ ਉਹ ਆਪਣੇ ਕੋਲ ਰੱਖਦੀ ਸੀ, ਜਦਕਿ 500 ਰੁਪਏ ਦੇਹ ਵਪਾਰ 'ਚ ਸ਼ਾਮਲ ਔਰਤ ਨੂੰ ਦਿੰਦੀ ਸੀ।
ਮੁਲਜ਼ਮ ਔਰਤ ਦੀ ਨਿਸ਼ਾਨਦੇਹੀ 'ਤੇ ਸਿਟੀ ਪੁਲਸ ਨੇ 4100 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ। ਪੁਲਸ ਨੇ ਉਕਤ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਸ਼ਨੀਵਾਰ ਏ. ਸੀ. ਜੇ. ਐੱਮ. ਬਲਵਿੰਦਰ ਕੁਮਾਰ ਦੀ ਅਦਾਲਤ 'ਚ ਪੇਸ਼ ਕੀਤਾ, ਜਿਥੇ ਅਦਾਲਤ ਨੇ 5 ਮੁਲਜ਼ਮਾਂ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ।
ਬਾਦਲ ਸਾਹਿਬ ਟਾਈਮ ਤੁਹਾਡਾ ਵੀ ਆ ਜਾਣੈ : ਬਾਜਵਾ (ਵੀਡੀਓ)
NEXT STORY