ਕਪੂਰਥਲਾ-ਕਪੂਰਥਲਾ 'ਚ ਐਤਵਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਈ ਚੋਣ ਮੀਟਿੰਗ ਦੌਰਾਨ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਨਾ ਤਾਂ ਪਟਿਆਲਾ ਤੋਂ ਸੰਸਦੀ ਮੈਂਬਰ ਧਰਮਵੀਰ ਸਿੰਘ ਪਾਰਟੀ ਨੂੰ ਛੱਡ ਸਕਦੇ ਹਨ ਅਤੇ ਨਾ ਹੀ ਪਾਰਟੀ ਉਨ੍ਹਾਂ ਨੂੰ ਛੱਡ ਸਕਦੀ ਹੈ।
ਉਨ੍ਹਾਂ ਪੰਜਾਬ 'ਚ ਵੀ ਪਾਰਟੀ ਦੀ ਧੜੇਬੰਦੀ ਨੂੰ ਮੰਨਦੇ ਹੋਏ ਕਿਹਾ ਕਿ ਇਸ ਲਈ ਪਾਰਟੀ ਹਾਈਕਮਾਨ ਵਲੋਂ ਨਿਯੁਕਤ ਕੀਤੀ ਵਿਸ਼ੇਸ਼ ਕਮੇਟੀ ਪੰਜਾਬ 'ਚ ਕੰਮ ਕਰ ਰਹੀ ਹੈ, ਜਿਸ ਦੀ ਜਲਦ ਹੀ ਰਿਪੋਰਟ ਹਾਈਕਮਾਨ ਨੂੰ ਦੇ ਦਿੱਤੀ ਜਾਵੇਗੀ ਅਤੇ ਜਿਸ ਧੜੇ ਦੀ ਪਾਰਟੀ ਲਈ ਸਹੀ ਭੂਮਿਕਾ ਨਹੀਂ, ਉਨ੍ਹਾਂ ਨੂੰ ਖਤਮ ਕੀਤਾ ਜਾਵੇਗਾ।
ਭਰਾ ਨੂੰ ਸੁਸਾਈਡ ਨੋਟ ਦੇ ਕੇ ਚੁਕਿਆ ਅਜਿਹਾ ਕਦਮ ਦੇਖ ਕੇ ਸਭ ਹੋ ਗਏ ਹੈਰਾਨ
NEXT STORY