ਲੁਧਿਆਣਾ (ਰਿਸ਼ੀ) - ਭਰਾਵਾਂ ਨਾਲ ਚੱਲ ਰਹੇ ਪ੍ਰਾਪਰਟੀ ਵਿਵਾਦ ਤੋਂ ਦੁਖੀ ਹੋ ਕੇ ਟੀ-ਸ਼ਰਟ ਬਣਾਉਣ ਵਾਲੇ ਇਕ ਮਾਲਕ ਨੇ ਏ. ਸੀ. ਮਾਰਕੀਟ ਸਥਿਤ ਆਪਣੇ ਇਕ ਹੋਰ ਭਰਾ ਦੀ ਕੱਪੜੇ ਦੀ ਦੁਕਾਨ 'ਤੇ ਉਸ ਨੂੰ ਸੁਸਾਈਡ ਨੋਟ ਫੜਾਇਆ ਤੇ ਮੰਗਲਵਾਰ ਦੁਪਹਿਰ ਨੂੰ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਸ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ ਭਰਤੀ ਕਰਵਾਇਆ, ਜਿਥੇ 3 ਦਿਨਾਂ ਬਾਅਦ ਉਸਨੇ ਦਮ ਤੋੜ ਦਿੱਤਾ।
ਇਸ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਪਤਨੀ ਰਣਜੀਤ ਕੌਰ ਦੇ ਬਿਆਨ 'ਤੇ ਦੋ ਭਰਾਵਾਂ ਸਮੇਤ 5 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਸੁਰਜੀਤ ਸਿੰਘ ਨਿਵਾਸੀ ਗੁਰੂ ਅਮਰਦਾਸ ਨਗਰ ਦੇ ਰੂਪ ਵਿਚ ਹੋਈ ਹੈ।
ਥਾਣਾ ਇੰਚਾਰਜ ਧਰਮਪਾਲ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਭਾਈ ਪ੍ਰਿਤਪਾਲ ਸਿੰਘ, ਗੋਬਿੰਦ ਸਿੰਘ ਉਨ੍ਹਾਂ ਦੇ ਸੀ. ਏ. ਰਣਜੀਤ ਵਿਜ ਤੇ ਦੋਸਤ ਪ੍ਰਮੋਦ ਤੇ ਰਾਮਪਾਲ ਦੇ ਰੂਪ ਵਿਚ ਹੋਈ। ਪੁਲਸ ਨੂੰ ਦਿੱਤੇ ਬਿਆਨ ਵਿਚ ਉਸਦੀ ਪਤਨੀ ਨੇ ਦੱਸਿਆ ਕਿ ਸਹੁਰੇ ਦੀ ਮੌਤ ਦੇ ਬਾਅਦ ਸਾਰੀ ਪ੍ਰਾਪਰਟੀ ਭਰਾਵਾਂ ਨੇ ਆਪਣੇ ਨਾਂ ਕਰਵਾ ਲਈ। ਇੰਨਾ ਹੀ ਨਹੀਂ ਟੀ-ਸ਼ਰਟ ਬਣਾਉਣ ਲਈ ਕਿਰਾਏ 'ਤੇ ਲੈ ਰੱਖੀ ਫੈਕਟਰੀ ਉਸਨੂੰ ਕੰਮ ਕਰਨ ਲਈ ਦੇ ਦਿੱਤੀ। ਜਿਥੇ ਤਿਆਰ ਮਾਲ ਨੂੰ ਉਸਨੇ ਆਪਣੇ ਦੋਸਤ ਪ੍ਰਮੋਦ ਤੇ ਰਾਮਪਾਲ ਨੂੰ ਵੇਚ ਦਿੱਤਾ, ਜਿਨ੍ਹਾਂ ਨੇ ਬਾਅਦ ਵਿਚ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਭਰਾਵਾਂ ਵਲੋਂ ਪ੍ਰਾਪਰਟੀ 'ਚੋਂ ਹਿੱਸਾ ਨਾ ਦੇਣ 'ਤੇ ਦੋਸਤਾਂ ਵਲੋਂ ਪੈਸੇ ਦੇ ਲੈਣ-ਦੇਣ ਤੋਂ ਦੁਖੀ ਹੋ ਕੇ ਉਸਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਤੋਰ ਰੱਖਿਆ ਸੀ ਗੰਦਾ ਧੰਦਾ, ਭੱਚੇ 'ਚ ਲੈਂਦੀ ਸੀ ਆਉਣ ਵਾਲਾ ਹਰ ਬੰਦਾ
NEXT STORY