ਜਲੰਧਰ- ਯੋ ਯੋ ਹਨੀ ਸਿੰਘ ਪਿਛਲੇ ਕੁਝ ਸਮੇਂ ਤੋਂ ਇੰਡਸਟਰੀ 'ਚੋਂ ਗਾਇਬ ਹਨ। ਖਬਰਾਂ ਸਨ ਕਿ ਹਨੀ ਸਿੰਘ ਨਸ਼ਾ-ਮੁਕਤੀ ਕੇਂਦਰ ਵਿਚ ਹਨ। ਹਾਲਾਂਕਿ ਇਸ ਗੱਲ ਦਾ ਕੋਈ ਖੁਲਾਸਾ ਨਹੀਂ ਹੋਇਆ ਪਰ ਨਸ਼ੇ ਬਾਰੇ ਹਨੀ ਸਿੰਘ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ। ਗੁਰਦਾਸ ਮਾਨ ਦੀ ਛੇੜੀ ਮੁਹਿੰਮ 'ਜੀ. ਐੱਮ. ਅਗੇਂਸਟ ਡਰੱਗਸ' ਨਾਲ ਯੋ ਯੋ ਹਨੀ ਸਿੰਘ ਜੁੜੇ ਹਨ।
ਗੁਰਦਾਸ ਮਾਨ ਨੇ ਹਨੀ ਸਿੰਘ ਨੂੰ ਇਸ ਮੁਹਿੰਮ ਲਈ ਨਾਮਜ਼ਦ (ਨਾਮੀਨੇਟ) ਕੀਤਾ ਸੀ ਤੇ ਹਨੀ ਸਿੰਘ ਨੇ ਇਸ ਦਾ ਪੂਰਾ ਸਾਥ ਵੀ ਦਿੱਤਾ। ਹਨੀ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ੇ ਨਾ ਕਰਨ। ਨਾਲ ਹੀ ਹਨੀ ਨੇ ਗਾਇਕ ਜੈਜ਼ੀ ਬੀ ਤੇ ਮੀਕਾ ਸਿੰਘ ਨੂੰ ਵੀ ਇਸ ਮੁਹਿੰਮ ਲਈ ਅੱਗੇ ਨਾਮਜ਼ਦ ਕੀਤਾ ਹੈ। ਹਨੀ ਸਿੰਘ ਵੀਡੀਓ 'ਚ ਅਜੇ ਵੀ ਬੀਮਾਰ ਲੱਗ ਰਹੇ ਸਨ। ਉਮੀਦ ਹੈ ਕਿ ਹਨੀ ਸਿੰਘ ਛੇਤੀ ਹੀ ਆਪਣੀ ਵਾਪਸੀ ਕਰਨਗੇ।
ਗਾਂਧੀ ਪਾਰਟੀ ਨੂੰ ਤੇ ਪਾਰਟੀ ਗਾਂÎਧੀ ਨੂੰ ਨਹੀਂ ਛੱਡ ਸਕਦੀ : ਛੋਟੇਪੁਰ (ਵੀਡੀਓ)
NEXT STORY