ਫਾਜ਼ਿਲਕਾ (ਨਾਗਪਾਲ)-ਆਪਣੀ ਧੀ ਦੇ ਸਹੁਰੇ ਘਰ ਜਾ ਕੇ ਉਸ ਦੇ ਮਾਪਿਆਂ ਨੇ ਆਪਣੇ ਜਵਾਈ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਤੋਂ ਬਾਅਦ ਪੂਰੇ ਪਿੰਡ 'ਚ ਇਸ ਦਾ ਰੌਲਾ ਪੈ ਗਿਆ। ਜਾਣਕਾਰੀ ਮੁਤਾਬਕ ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਪਿੰਡ ਚਾਨਣ ਵਾਸੀ ਇਕ ਵਿਅਕਤੀ ਖਿਲਾਫ ਮਾਰਕੁੱਟ ਕਰਨ 'ਤੇ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਪਿੰਡ ਵਾਸੀ ਬਲਕਾਰ ਸਿੰਘ ਨੇ ਦੱਸਿਆ ਕਿ ਉਸਦੇ ਸਹੁਰੇ ਪਰਿਵਾਰ ਦੇ ਮੈਂਬਰ 23 ਅਪ੍ਰੈਲ ਨੂੰ ਉਸਦੇ ਘਰ ਆਏ ਅਤੇ ਉਸ ਨੂੰ ਕਹਿਣ ਲੱਗੇ ਕਿ ਉਹ ਉਨ੍ਹਾਂ ਦੀ ਲੜਕੀ ਨੂੰ ਪਰੇਸ਼ਾਨ ਕਰਦਾ ਹੈ। ਇਸ ਤੋਂ ਬਾਅਦ ਉਹ ਉਸਦੇ ਗਲੇ ਪੈ ਗਏ ਅਤੇ ਉਸਦੇ ਨਾਲ ਮਾਰਕੁੱਟ ਕੀਤੀ।
ਪੁਲਸ ਨੇ ਬਲਕਾਰ ਸਿੰਘ ਦੇ ਬਿਆਨ 'ਤੇ ਕਰਤਾਰ ਸਿੰਘ ਅਤੇ ਉਸਦੇ ਪੁੱਤਰ ਮਲਕੀਤ ਸਿੰਘ, ਸਵਰਣ ਸਿੰਘ, ਬੂਟਾ ਸਿੰਘ ਅਤੇ ਰਾਜੂ ਸਿੰਘ ਸਾਰੇ ਵਾਸੀ 85 ਐੱਲ. ਐੱਨ. ਪੀ. (ਰਾਜਸਥਾਨ) ਅਤੇ ਹਰਬੰਸ ਸਿੰਘ ਅਤੇ ਨਾਨਕੋ ਬਾਈ ਦੋਵ੍ਹੇਂ ਵਾਸੀ ਪਿੰਡ ਕੋਠਾ ਠੰਗਨੀ ਫਾਜ਼ਿਲਕਾ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਚੜ੍ਹਿਆ ਪੁਲਸ ਹੱਥੇ
NEXT STORY