ਭੁੱਚੋ ਮੰਡੀ (ਨਾਗਪਾਲ)- ਸੋਮਵਾਰ ਨੂੰ ਬਾਅਦ ਦੁਪਹਿਰ ਇਕ ਵਿਅਕਤੀ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਬਾਲਿਆਂਵਾਲੀ ਰੋਡ 'ਤੇ ਸਥਿਤ ਮਾਰਕੀਟ ਦੀਆਂ ਦੁਕਾਨਾਂ ਉੱਪਰ ਬਣੇ ਚੁਬਾਰੇ ਵਿਚ 40 ਸਾਲਾ ਨੌਜਵਾਨ ਜੋ ਹਰਿਆਣਾ ਦਾ ਰਹਿਣ ਵਾਲਾ ਸੀ, ਨੇ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ।
ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਆਪਣੇ ਦੋਸਤ ਕੋਲ ਪਿਛਲੇ ਕਰੀਬ 3 ਮਹੀਨਿਆਂ ਤੋਂ ਭੁੱਚੋ ਮੰਡੀ ਵਿਚ ਫਾਈਨਾਂਸ ਅਤੇ ਸਟਾਕ ਐਕਸਚੇਂਜ ਦਾ ਕੰਮ ਕਰਦਾ ਸੀ। ਮ੍ਰਿਤਕ ਨੇ ਆਪਣੇ ਦੋਸਤ ਦੀ ਸਹਾਇਤਾ ਨਾਲ ਦੁਕਾਨਾਂ ਦੇ ਉਪਰ ਬਣਿਆ ਚੁਬਾਰਾ ਕਿਰਾਏ 'ਤੇ ਲੈ ਕੇ ਰਹਿ ਰਿਹਾ ਸੀ। ਅੱਜ ਸਵੇਰੇ ਜਦ ਉਸਦਾ ਦੋਸਤ ਉਸ ਨੂੰ ਮਿਲਣ ਲਈ ਆਇਆ ਤਾਂ ਉਸ ਨੇ ਉਕਤ ਦੀ ਕਮਰੇ ਅੰਦਰ ਲਟਕਦੀ ਲਾਸ਼ ਦੇਖੀ। ਉਸ ਨੇ ਤੁਰੰਤ ਸਥਾਨਕ ਪੁਲਸ ਨੂੰ ਸੂਚਿਤ ਕੀਤਾ।
ਪੁਲਸ ਚੌਕੀ ਇੰਚਾਰਜ ਏ. ਐੱਸ. ਆਈ. ਭੁਪਿੰਦਰਜੀਤ ਸਿੰਘ ਅਤੇ ਗੁਰਪਰਮਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੇ ਹਨ।
ਪੋਤੇ ਦੀ ਲਵ ਮੈਰਿਜ ਕਾਰਨ ਦਾਦੇ ਨੂੰ ਗਵਾਉਣੀ ਪਈ ਜਾਨ (ਵੀਡੀਓ)
NEXT STORY