ਜਲੰਧਰ (ਧਵਨ)-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਦਿੱਲੀ 'ਚ ਬੀਤੇ ਦਿਨੀਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੰਜਾਬ 'ਚ ਸਿਆਸੀ ਹੰਗਾਮਾ ਮਚ ਗਿਆ ਹੈ। ਕਾਂਗਰਸ ਵਿਧਾਇਕ ਪਾਰਟੀ ਦੀ ਸਾਬਕਾ ਨੇਤਾ ਰਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੱਸੇ ਕਿ ਪੰਜਾਬ ਦਾ ਸੱਚਾ ਹਮਾਇਤੀ ਕੌਣ ਹੈ? ਮੋਦੀ ਨੇ ਤਾਂ ਇਕ ਸਾਲ 'ਚ ਪੰਜਾਬ ਨੂੰ ਕੁਝ ਵੀ ਨਹੀਂ ਦਿੱਤਾ, ਜਦਕਿ ਸਾਬਕਾ ਪ੍ਰਧਾਨ ਮੰਤਰੀ ਹਰ ਵਾਰ ਬਾਦਲ ਨੂੰ ਖੁੱਲ੍ਹੇ ਗੱਫੇ ਦੇ ਕੇ ਵਾਪਸ ਭੇਜਦੇ ਸਨ। ਹੁਣ ਮੋਦੀ ਉਨ੍ਹਾਂ ਨੂੰ ਗੱਫੇ ਕਿਉਂ ਨਹੀਂ ਦੇ ਰਹੇ।
ਭੱਠਲ ਨੇ ਕਿਹਾ ਕਿ ਹੁਣ ਬਾਦਲ ਨੂੰ ਮਨਮੋਹਨ ਸਿੰਘ ਯਾਦ ਆ ਰਹੇ ਹਨ ਜਦਕਿ ਉਸ ਸਮੇਂ ਅਕਾਲੀ ਯੂ. ਪੀ. ਏ. ਸਰਕਾਰ ਤੇ ਮਨਮੋਹਨ ਸਿੰਘ ਨੂੰ ਕੋਸਦੇ ਸਨ। ਉਨ੍ਹਾਂ ਬਾਦਲ ਨੂੰ ਕਿਹਾ ਹੈ ਕਿ ਉਹ ਆਪਣੇ ਪਾਰਟੀ ਦੇ ਮੰਤਰੀਆਂ ਨੂੰ ਕੇਂਦਰ ਸਰਕਾਰ ਤੋਂ ਵਾਪਸ ਬੁਲਾਓ ਅਤੇ ਨਾਲ ਹੀ ਕੇਂਦਰ ਦੀ ਰਾਜਗ ਸਰਕਾਰ ਤੋਂ ਅਕਾਲੀ ਦਲ ਸਮਰਥਨ ਵਾਪਸ ਲੈਣ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਭਾਜਪਾ ਸਰਕਾਰ ਨੇ ਕਣਕ 'ਤੇ ਵੈਲਿਊ ਕਟ ਲਗਾਇਆ ਹੈ। ਕਿਸਾਨ ਪਹਿਲਾਂ ਹੀ ਖੁਦਕੁਸ਼ੀਆਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣ ਸਾਫ ਹੋ ਗਿਆ ਹੈ ਕਿ ਰਾਜਗ ਸਰਕਾਰ ਹੀ ਪੰਜਾਬ ਨਾਲ ਮਤਰੇਆ ਵਤੀਰਾ ਕਰ ਰਹੀ ਹੈ ਜਦਕਿ ਯੂ. ਪੀ. ਏ. ਸਰਕਾਰ ਦਾ ਰਵੱਈਆ ਪੰਜਾਬ ਪ੍ਰਤੀ ਕਾਫੀ ਹਾਂ-ਪੱਖੀ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਮਾਮਲੇ 'ਚ ਵੀ ਕੇਂਦਰ ਨੇ ਪਿੱਠ ਦਿਖਾ ਦਿੱਤੀ ਹੈ।
ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆ
NEXT STORY