ਨਵੀਂ ਦਿੱਲੀ/ਸੰਗਰੂਰ : ਮੰਡੀਆਂ ਵਿਚ ਰੁਲ ਰਹੇ ਕਿਸਾਨਾਂ ਦੀ ਆਵਾਜ਼ ਸੰਗਰੂਰ ਤੋਂ ਐਮ.ਪੀ. ਭਗਵੰਤ ਮਾਨ ਨੇ ਸੰਸਦ 'ਚ ਚੁੱਕੀ ਹੈ। ਭਗਵੰਤ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਪਹਿਲਾਂ ਤਾਂ ਕਣਕ ਬੀਜਣ ਤੋਂ ਬਾਅਦ ਯੂਰੀਏ ਨੇ ਪ੍ਰੇਸ਼ਾਨ ਕੀਤਾ ਤੇ ਫਿਰ ਖਰਾਬ ਮੌਸਮ ਨੇ ਜਿਸ ਲਈ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਹੁਣ ਤਕ ਕਈ ਕਿਸਾਨ ਫਸਲ ਦੇ ਹੋਏ ਨੁਕਸਾਨ ਤੋਂ ਪ੍ਰੇਸ਼ਾਨ ਹੋ ਕੇ ਮੌਤ ਨੂੰ ਗਲੇ ਲਗਾ ਚੁੱਕੇ ਹਨ ਅਤੇ ਵਧੇਰੇ ਮਾਤਰਾ 'ਚ ਕਿਸਾਨ ਕਣਕ ਦੀ ਖਰੀਦ ਨਾ ਹੋਣ ਕਰਕੇ ਧਰਨੇ ਦੇ ਰਹੇ ਹਨ। ਅਜਿਹੇ 'ਚ ਦੇਖਣਾ ਇਹ ਹੋਵੇਗਾ ਕਿ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਰਾਹਤ ਕਦੋਂ ਮਿਲਦੀ ਹੈ।
ਪਹਿਲਾਂ ਪੰਜਾਬ 'ਚ ਗਿੱਧੇ-ਭੰਗੜੇ ਪੈਂਦੇ ਸੀ ਪਰ ਹੁਣ ਤਾਂ... : ਭਗਵੰਤ ਮਾਨ
NEXT STORY