ਤਪਾ ਮੰਡੀ (ਸ਼ਾਮ,ਗਰਗ): ਐੱਸ.ਡੀ.ਐੱਮ. ਤਪਾ ਗਗਨਦੀਪ ਸਿੰਘ ਵੱਲੋਂ ਤਾਜੋਕੇ ਰੋਡ ਸਥਿਤ ਮੁੱਖ ਖਰੀਦ ਕੇਂਦਰ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਦੀ ਝੋਨੇ ਵਿੱਚ ਨਮੀ ਦੀ ਮਾਤਰਾ ਚੈੱਕ ਕੀਤੀ ਅਤੇ ਕਿਸਾਨਾਂ, ਆੜ੍ਹਤੀਆਂ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਕੇ ਹੱਲ ਕੀਤਾ।
ਇਸ ਮੌਕੇ ਕਿਸਾਨ ਬੂਟਾ ਸਿੰਘ ਵਾਸੀ ਤਾਜੋ ਅਤੇ ਵੀਰ ਸਿੰਘ ਤਾਜੋ ਜੋ 18 ਅਤੇ 8 ਦਿਨਾਂ ਤੋਂ ਮੰਡੀ ‘ਚ ਬੈਠੇ ਹਨ ਨੇ ਦੱਸਿਆ ਕਿ ਆਪਣੀ ਝੋਨੇ ਦੀ ਖਰੀਦ ਨਹੀਂ ਹੋ ਰਹੀ ਤਾਂ ਤੁਰੰਤ ਕਿਸਾਨਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਐਸ.ਡੀ.ਐਮ. ਨੇ ਮੌਕੇ ’ਤੇ ਹੀ ਝੋਨੇ ਦੀ ਨਮੀ ਚੈੱਕ ਕੀਤੀ, ਜੋ 18 ਤੋਂ 19 ਫੀਸਦੀ ਦੇ ਕਰੀਬ ਪਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਨਿਯਮਾਂ ਅਨੁਸਾਰ ਝੋਨੇ ਦੀ ਖਰੀਦ ਤੁਰੰਤ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਆੜ੍ਹਤੀਆਂ ਸੁਰੇਸ਼ ਕੁਮਾਰ ਪੱਖੋ, ਜਵਾਹਰ ਲਾਲ ਕਾਂਸਲ,ਰਾਜ ਕੁਮਾਰ ਪੁਹਲੀ,ਮਹੇਸ਼ ਕੁਮਾਰ ਅਤੇ ਕੁਲਦੀਪ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਮੰਡੀ ਵਿੱਚ ਝੋਨੇ ਦੀ ਬੋਲੀ ਬੰਦ ਹੋਣ ਅਤੇ ਲਿਫਟਿੰਗ ਦੀ ਰਫ਼ਤਾਰ ਮੱਠੀ ਹੋਣ ਕਾਰਨ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲਿਫਟਿੰਗ ਲਈ ਲੋੜੀਂਦੇ ਟਰੱਕ ਨਾ ਮਿਲਣ ਕਾਰਨ ਮੰਡੀ ਵਿੱਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ। ਐਸ.ਡੀ.ਐਮ. ਗਗਨਦੀਪ ਸਿੰਘ ਨੇ ਇਸ ਸਮੱਸਿਆ ਦਾ ਤੁਰੰਤ ਨੋਟਿਸ ਲੈਂਦਿਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਖਰੀਦੀ ਗਈ ਝੋਨੇ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਅਤੇ ਬੰਦ ਪਈ ਬੋਲੀ ਨੂੰ ਤੁਰੰਤ ਚਾਲੂ ਕਰਵਾਉਣ ਦੇ ਵੀ ਖਰੀਦ ਏਜੰਸ਼ੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ। ਇਸ ਮੌਕੇ ਏ.ਐਫ.ਐਸ.ਓ ਰਾਕੇਸ਼ ਸਿੰਗਲਾ, ਪਨਗ੍ਰੇਨ ਦੇ ਇੰਚਾਰਜ ਮੋਹਿਤ ਗੋਇਲ, ਤਪਸ ਗੋਇਲ, ਵੇਅਰਹਾਊਸ ਅਸ਼ੋਕ ਕੁਮਾਰ,ਮਾਰਕੀਟ ਕਮੇਟੀ ਦੇ ਅਗਰੇਜ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ, ਕਿਸਾਨ, ਮਜ਼ਦੂਰ ਤੇ ਆੜ੍ਹਤੀਏ ਹਾਜ਼ਰ ਸਨ।
SSP ਵੱਲੋਂ ਨਾਕੇ ਅਤੇ ਥਾਣੇ ਦੀ ਅਚਨਚੇਤ ਚੈਕਿੰਗ, ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਤਲਾਸ਼ੀ ਲੈਣ ਦੇ ਨਿਰਦੇਸ਼
NEXT STORY