ਮੁੰਬਈ- ਬੀਤੇ ਦਿਨ ਸ਼ੁੱਕਰਵਾਰ ਨੂੰ ਅਨੁਸ਼ਕਾ ਸ਼ਰਮਾ ਦਾ ਜਨਮਦਿਨ ਸੀ। ਅਨੁਸ਼ਕਾ ਨੇ ਆਪਣਾ ਸਪੈਸ਼ਲ ਦਿਨ ਆਉਣ ਵਾਲੀ ਫਿਲਮ 'ਬਾਂਬੇ ਵੈਲਵੇਟ' ਦੀ ਟੀਮ ਨਾਲ ਮਨਾਇਆ। ਬਰਥ ਡੇ ਗਰਲ ਅਨੁਸ਼ਕਾ ਨੇ ਆਪਣੇ ਕੋ-ਸਟਾਰ ਰਣਬੀਰ ਕਪੂਰ ਨਾਲ ਕੇਕ ਕੱਟ ਕੇ ਜਸ਼ਨ ਮਨਾਇਆ।
ਦਰਅਸਲ ਬੀਤੇ ਦਿਨ ਮੁੰਬਈ ਦੇ ਸੰਨੀ ਸੁਪਰ ਸਟੂਡੀਓ 'ਚ ਅਨੁਰਾਗ ਕਸ਼ਯਪ ਦੇ ਡਾਇਰੈਕਸ਼ਨ 'ਚ ਬਣੀ ਫਿਲਮ 'ਬਾਂਬੇ ਵੈਲਵੇਟ' ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਇਸ ਦੌਰਾਨ ਮੀਡੀਆ ਦੀ ਮੌਜੂਦਗੀ 'ਚ ਅਨੁਸ਼ਕਾ ਨੇ ਕੇਕ ਕੱਟਿਆ। 15 ਮਈ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਬਾਂਬੇ ਵੈਲਵੇਟ' ਦੀ ਸਪੈਸ਼ਲ ਸਕ੍ਰੀਨਿੰਗ ਦੇ ਮੌਕੇ 'ਤੇ ਗੌਰੀ ਖਾਨ, ਅਦਿਤੀ ਰਾਓ ਹੈਦਰੀ, ਕਰਨ ਜੌਹਰ, ਰਿਸ਼ੀ ਕਪੂਰ, ਰਾਧਿਕਾ ਆਪਟੇ, ਡਾਇਰੈਕਟਰ ਵਿਕਾਸ ਬਹਿਲ, ਕੇ. ਕੇ. ਮੇਨਨ ਸਮੇਤ ਕਈ ਬਾਲੀਵੁੱਡ ਸਿਤਾਰੇ ਪਹੁੰਚੇ ਸਨ। ਤੁਹਾਨੂੰ ਦੱਸ ਦਈਏ ਇਸ ਫਿਲਮ 'ਚ ਰਣਬੀਰ ਕਪੂਰ ਅਤੇ ਅਨੁਸ਼ਕਾ ਸ਼ਰਮਾ ਤੋਂ ਇਲਾਵਾ ਕਰਨ ਜੌਹਰ ਅਤੇ ਕੇ. ਕੇ. ਮੇਨਨ ਦੇ ਨਾਲ ਮਨੀਸ਼ ਚੌਧਰੀ ਦੇ ਅਹਿਮ ਕਿਰਦਾਰ ਹਨ।
ਟੀਵੀ ਅਭਿਨੇਤਰੀ ਦੀਪਸ਼ਿਖਾ ਵਲੋਂ ਤਲਾਕ ਮੰਗਣ 'ਤੇ ਪਤੀ ਨੇ ਮੰਗੇ 1.5 ਕਰੋੜ ਰੁਪਏ! (ਦੇਖੋ ਤਸਵੀਰਾਂ)
NEXT STORY