ਮੁੰਬਈ— ਬਾਲੀਵੁੱਡ ਦਬੰਗ ਸਟਾਰ ਸਲਮਾਨ ਖਾਨ ਦੇ ਹਿੱਟ ਐਂਡ ਰਨ ਕੇਸ ਦੇ ਫੈਸਲੇ ਤੋਂ ਬਾਅਦ ਬਾਲੀਵੁੱਡ ਇੰਡਸਟਰੀ 'ਚ ਸੁੰਨ ਛਾ ਗਿਆ ਹੈ। ਫੈਸਲੇ ਤੋਂ ਬਾਅਦ ਇਥੇ ਕਈ ਸਿਤਾਰਿਆਂ ਨੇ ਟਵੀਟਸ ਕਰਕੇ ਸਲਮਾਨ ਖਾਨ ਨੂੰ ਸਪੋਰਟ ਕੀਤਾ ਅਤੇ ਉਥੇ ਹੀ ਕਈ ਲੋਕ ਇਸ ਫੈਸਲੇ ਤੋਂ ਖੁਸ਼ ਨਜ਼ਰ ਆਏ। ਤੁਹਾਨੂੰ ਦੱਸ ਦਈਏ ਇਸ ਫੈਸਲੇ ਤੋਂ ਬਾਅਦ ਮੁੰਬਈ 'ਚ ਹੋਣ ਵਾਲੇ ਕੁਝ ਬਾਲੀਵੁੱਡ ਈਵੈਂਟਸ ਨੂੰ ਰੱਦ ਕਰ ਦਿੱਤਾ ਗਿਆ। ਬੁੱਧਵਾਰ ਨੂੰ ਅੱਜ ਦੇ ਦਿਨ ਮੁੰਬਈ ਦੇ ਜੁਹੂ ਇਲਾਕੇ 'ਚ ਫਿਲਮ 'ਪੀਕੂ' ਨੂੰ ਲੈ ਕੇ ਫਿਲਮ ਦੀ ਟੀਮ ਅਤੇ ਦੀਪਿਕਾ ਪਾਦੁਕੋਣ ਦਾ ਇਕ ਈਵੈਂਟ ਹੋਣ ਵਾਲਾ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਬੁੱਧਵਾਰ ਸ਼ਾਮ 7 ਵਜੇ ਰਣਬੀਰ ਕਪੂਰ ਦਾ ਇਕ ਈਵੈਂਟ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਉਸ ਨੂੰ ਵੀ ਰੱਦ ਕਰਨ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ।
ਸੂਤਰਾਂ ਅਨੁਸਾਰ ਸਲਮਾਨ ਦੇ ਫੈਸਲੇ 'ਤੇ ਬਾਲੀਵੁੱਡ ਸਿਤਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਅਤੇ ਇਸ ਮਾਮਲੇ 'ਚ ਪੁੱਛੇ ਜਾਣ ਵਾਲੇ ਸਵਾਲਾਂ ਤੋਂ ਬਚਣਾ ਚਾਹੁੰਦੇ ਹਨ ਇਸ ਲਈ ਈਵੈਂਟਸ ਰੱਦ ਕੀਤਾ ਜਾ ਰਹੇ ਹਨ।
ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਕਰ ਚੁੱਕੇ ਹਨ ਜੇਲ ਦੇ ਦੀਦਾਰ (ਦੇਖੋ ਤਸਵੀਰਾਂ)
NEXT STORY