ਮੁੰਬਈ- ਹਿਟ ਐਂਡ ਰਨ ਮਾਮਲੇ 'ਚ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਜ਼ਮਾਨਤ 'ਤੇ ਸ਼ੁੱਕਰਵਾਰ ਨੂੰ ਬਾਂਬੇ ਹਾਈਕੋਰਟ ਆਪਣਾ ਫੈਸਲਾ ਸੁਣਾਏਗਾ। 2 ਦਿਨਾ ਦੀ ਅੰਤਰਿਮ ਜ਼ਮਾਨਤ ਤੋਂ ਬਾਅਦ ਜੇਕਰ ਕੋਰਟ ਨੇ ਸਲਮਾਨ ਦੀ ਜ਼ਮਾਨਤ ਖਾਰਜ ਕਰ ਦਿੱਤੀ ਤਾਂ ਉਨ੍ਹਾਂ ਨੂੰ ਆਰਥਰ ਰੋਡ ਜੇਲ ਜਾਣਾ ਹੋਵੇਗਾ। ਉੱਥੇ ਹੀ ਵੀਰਵਾਰ ਨੂੰ ਵੀ ਸਲਮਾਨ ਨੂੰ ਮਿਲਣ ਬਾਲੀਵੁੱਡ ਦੀਆਂ ਕਈ ਹਸਤੀਆਂ ਪੁੱਜੀਆਂ। ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ ਮਿਲਣ ਦੇ ਤਿੰਨ ਘੰਟਿਆਂ ਬਾਅਦ ਹੀ ਅੰਤਰਿਮ ਜ਼ਮਾਨਤ ਦਿੱਤੇ ਜਾਣ ਦੇ ਹਾਈ ਕੋਰਟ ਦੇ ਫੈਸਲੇ 'ਤੇ ਯੌਨ ਸ਼ੋਸ਼ਣ ਕੇਸ 'ਚ ਜੋਧਪੁਰ ਦੀ ਜੇਲ 'ਚ ਬੰਦ ਆਸਾ ਰਾਮ ਨੇ ਸਵਾਲ ਚੁੱਕੇ ਹਨ। ਆਸਾਰਾਮ ਨੇ ਕਿਹਾ ਕਿ ਜੇਕਰ ਸਲਮਾਨ ਖਾਨ ਨੂੰ ਜ਼ਮਾਨਤ ਦਿੱਤੀ ਜਾ ਸਕਦੀ ਹੈ ਤਾਂ ਫਿਰ ਉਨ੍ਹਾਂ ਨੂੰ ਕਿਉਂ ਨਹੀਂ। ਉਨ੍ਹਾਂ ਨੇ ਕਿਹਾ ਕਿ ਸਲਮਾਨ ਹੀਰੋ ਹੈ ਅਤੇ ਉਹ ਇਕ ਸੰਤ ਹੈ ਕੀ ਇਸ ਲਈ ਨਹੀਂ ਮਿਲੀ। ਉਨ੍ਹਾਂ ਨੇ ਕਿਹਾ,''ਬੇਲ ਦਾ ਕੀ ਹੈ, ਹੁਣ ਦੇਖੋ ਸਲਮਾਨ ਨੂੰ ਜੇਲ ਵੀ ਹੋ ਗਈ, ਬੇਲ ਵੀ ਹੋ ਗਈ। ਮੈਂ ਬੁੱਢਾ ਹੋ ਗਿਆ ਪਰ ਮੈਨੂੰ ਨਹੀਂ ਮਿਲੀ। ਮੈਨੂੰ ਵੀ ਮਿਲ ਜਾਵੇਗੀ।''
ਸਲਮਾਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਬਾਂਬੇ ਹਾਈ ਕੋਰਟ 'ਚ ਸੁਣਵਾਈ ਹੋਵੇਗੀ ਪਰ ਸਲਮਾਨ ਦਾ ਕੋਰਟ 'ਚ ਪੇਸ਼ ਹੋਣਾ ਜ਼ਰੂਰੀ ਨਹੀਂ ਹੈ। ਜੇਕਰ ਸਲਮਾਨ ਨੂੰ ਜ਼ਮਾਨਤ ਨਹੀਂ ਮਿਲਦੀ ਹੈ ਤਾਂ ਉਨ੍ਹਾਂ ਨੂੰ ਸੈਸ਼ਨ ਕੋਰਟ 'ਚ ਸਰੰਡਰ ਕਰਨਾ ਹੋਵੇਗਾ। ਬਾਂਬੇ ਹਾਈ ਕੋਰਟ 'ਚ ਜਸਟਿਸ ਥਿਪਸੇ ਸਲਮਾਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਨਗੇ। ਇਹ ਬਾਂਬੇ ਹਾਈ ਕੋਰਟ 'ਚ ਸਵੇਰ ਤੋਂ ਦੂਜਾ ਕੇਸ ਹੋਵੇਗਾ। ਜੱਜ 11 ਵਜੇ ਕੋਰਟ ਪੁੱਜਣਗੇ ਅਤੇ ਵਕੀਲ ਕੁਝ ਅਹਿਮ ਮਸਲਿਆਂ 'ਤੇ ਚਰਚਾ ਕਰਨਗੇ। ਇਸ ਤੋਂ ਬਾਅਦ ਸਲਮਾਨ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਵੇਗੀ।
ਬਦ ਤੋਂ ਬਦਤਰ ਦਿਨ ਦੇਖਣ ਵਾਲੇ ਸ਼ਖਸ ਦੀ ਫਰਸ਼ਾਂ ਤੋਂ ਅਰਸ਼ਾਂ ਤੱਕ ਪੁੱਜਣ ਦੀ ਬੇਮਿਸਾਲ ਕਹਾਣੀ
NEXT STORY