ਨਵੀਂ ਦਿੱਲੀ- ਕ੍ਰੇਡਿਟ ਜਾਂ ਡੇਬਿਟ ਕਾਰਡ ਰਾਹੀਂ ਹੋਣ ਵਾਲੀ ਧੋਖਾਧੜੀ ਦੀ ਗਿਣਤੀ 'ਚ ਵਾਧੇ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਨੇ ਸਾਰੇ ਵਪਾਰਕ ਬੈਂਕਾਂ ਤੋਂ ਚਿਪ 'ਤੇ ਆਧਾਰਤ ਪਿਨ ਵਾਲੇ ਕਾਰਡ ਹੀ ਜਾਰੀ ਕਰਨ ਨੂੰ ਕਿਹਾ ਹੈ। ਇਹ ਨਿਰਦੇਸ਼ ਆਉਣ ਵਾਲੀ ਸਤੰਬਰ ਤੋਂ ਮਨਜ਼ੂਰ ਹੋਵੇਗਾ। ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਕੁਝ ਬੈਂਕਾਂ ਨੇ ਤਾਂ ਪਹਿਲਾਂ ਤੋਂ ਹੀ ਚਿਪ ਅਤੇ ਪਿਨ 'ਤੇ ਆਧਾਰਤ ਕਾਰਡ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ, ਜਦੋਂ ਕਿ ਕੁਝ ਬੈਂਕ ਅਜੇ ਵੀ ਮੈਗਨੇਟਿਕ ਸਟ੍ਰਿਪ ਵਾਲੇ ਕਾਰਡ ਹੀ ਜਾਰੀ ਕਰ ਰਹੇ ਹਨ। ਇਸ ਲਈ ਬੈਂਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਕ ਸਤੰਬਰ 2015 ਤੋਂ ਜਾਰੀ ਹੋਣ ਵਾਲੇ ਸਾਰੇ ਕ੍ਰੇਡਿਟ ਅਤੇ ਡੇਬਿਟ ਕਾਰਡ ਚਿਪ 'ਤੇ ਆਧਾਰਤ ਹੋਣਗੇ ਅਤੇ ਉਸ 'ਚ ਪਿਨ ਵੀ ਹੋਵੇਗਾ।
ਹਾਲਾਂਕਿ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਜਿਨ੍ਹਾਂ ਗਾਹਕਾਂ ਕੋਲ ਮੈਗਨੇਟਿਕ ਸਟ੍ਰਿਪ ਵਾਲੇ ਕਾਰਡ ਹਨ, ਅਜਿਹੇ ਮਾਮਲਿਆਂ 'ਚ ਸਾਰੇ ਹਿੱਤ ਧਾਰਕਾਂ ਨਾਲ ਗੱਲਬਾਤ ਵੀ ਕੀਤੀ ਜਾਣੀ ਚਾਹੀਦੀ ਹੈ ਅਤੇ ਨਵੇਂ ਕਾਰਡ ਲਈ ਉਨ੍ਹਾਂ ਨੂੰ ਕੁਝ ਸਮਾਂ ਵੀ ਪ੍ਰਦਾਨ ਕੀਤਾ ਜਾਣਾ ਚਾਹੀਦਾ। ਕ੍ਰੇਡਿਟ ਕਾਰਡ ਜਾਰੀ ਕਰਨ ਵਾਲੇ ਇਕ ਬੈਂਕ ਦੇ ਸੀਨੀਅਰ ਅਧਿਕਾਰਤ ਸੂਤਰਾਂ ਅਨੁਸਾਰਗ ਮੈਗਨੇਟਿਕ ਸਟ੍ਰਿਪ ਵਾਲੇ ਕਾਰਡ ਨੂੰ ਚਿਪ ਵਾਲੇ ਪਿਨ ਕਾਰਡ 'ਚ ਅਪਗ੍ਰੇਡ ਕਰਨ 'ਚ ਥੋੜ੍ਹਾ ਖਰਚ ਤਾਂ ਵਧਦਾ ਹੈ ਪਰ ਇਸ ਨਾਲ ਸੁਰੱਖਿਆ ਦਾ ਪੱਧਰ ਕਾਫੀ ਵਧ ਜਾਂਦਾ ਹੈ। ਇਸ ਲਈ ਬੈਂਕਾਂ ਨੇ ਪਹਿਲਾਂ ਤੋਂ ਹੀ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਪਤਨੀ ਨਾਲ ਸੱਤ ਫੇਰੇ ਲੈ ਕੇ ਖਾਧੀਆਂ ਤਾਂ ਸੀ ਜ਼ਿੰਦਗੀ ਭਰ ਨਾਲ ਰਹਿਣ ਦੀਆਂ ਕਸਮਾਂ ਪਰ...(ਦੇਖੋ ਤਸਵੀਰਾਂ)
NEXT STORY