ਰਾਂਚੀ- ਕਹਿੰਦੇ ਨੇ ਜਦੋਂ ਇਨਸਾਨ 'ਤੇ ਮੁਸੀਬਤਾਂ ਦਾ ਪਹਾੜ ਟੁੱਟਦਾ ਹੈ ਤਾਂ ਉਸ ਸਮੇਂ ਆਪਣੇ ਵੀ ਮੂੰਹ ਮੋੜ ਲੈਂਦੇ ਹਨ। ਜਦੋਂ ਇਨਸਾਨ ਕੋਲ ਪੈਸਾ ਹੁੰਦਾ ਹੈ ਤਾਂ ਉਸ ਦੇ ਅੱਗੇ-ਪਿੱਛੇ ਸਾਰੇ ਘੁੰਮਦੇ ਹਨ। ਦੁੱਖ ਅਤੇ ਸੁੱਖ ਇਕੋਂ ਸਿੱਕੇ ਦੇ ਦੋ ਪਹਿਲੂ ਹਨ, ਜੇ ਇਨਸਾਨ ਦੀ ਜ਼ਿੰਦਗੀ ਵਿਚ ਦੁੱਖ ਹੈ ਤਾਂ ਸੁੱਖ ਵੀ ਆਪਣੀ ਛਾਂ ਜ਼ਰੂਰ ਕਰਦਾ ਹੈ। ਪਰ ਕਈ ਵਾਰ ਇਨਸਾਨ ਨੂੰ ਦੁੱਖਾਂ ਦੀ ਅਜਿਹੀ ਮਾਰ ਪੈਂਦੀ ਹੈ ਕਿ ਉਹ ਖੁਦ ਨੂੰ ਬੇਵੱਸ ਮਹਿਸੂਸ ਕਰਦਾ ਹੈ। ਕੁਝ ਅਜਿਹਾ ਹੀ ਕਿਸਮਤ ਦਾ ਮਾਰਿਆ ਹੈ, ਇਹ ਸ਼ਖਸ। ਜੋ ਕਿ ਰਾਂਚੀ 'ਚ ਇਕ ਕਾਲੋਨੀ ਵਿਚ ਰਹਿੰਦਾ ਹੈ।
ਪੱਪੂ ਨਾਂ ਦਾ ਇਹ ਸ਼ਖਸ ਇਕ ਛੋਟੀ ਜਿਹੀ ਦੁਕਾਨ ਚਲਾਉਂਦਾ ਸੀ। ਉਸ ਨੇ ਪ੍ਰੇਮ ਵਿਆਹ ਕਰਵਾਇਆ ਸੀ। ਉਸ ਦੀ ਜ਼ਿੰਦਗੀ ਸੁੱਖੀ-ਸੁੱਖੀ ਬਤੀਤ ਹੋ ਰਹੀ ਸੀ ਪਰ ਕਿਸਮਤ ਦੀ ਅਜਿਹੀ ਮਾਰ ਪਈ ਕਿ ਲਗਭਗ ਢਾਈ ਸਾਲ ਪਹਿਲਾਂ ਇਕ ਸੜਕ ਹਾਦਸੇ ਵਿਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਫਿਰ ਕੀ ਸੀ, ਮੰਨੋ ਜਿਵੇਂ ਉਸ 'ਤੇ ਮੁਸੀਬਤਾਂ ਤਾਂ ਪਹਾੜ ਟੁੱਟ ਗਿਆ। ਘਰ 'ਚ ਰੱਖੀ ਸਾਰੀ ਜਮ੍ਹਾਂ-ਪੂੰਜੀ ਉਸ ਦੇ ਇਲਾਜ 'ਤੇ ਖਰਚ ਹੋ ਗਈ। ਪੱਪੂ ਦੀ ਜ਼ਿੰਦਗੀ ਤਾਂ ਬਚ ਗਈ ਪਰ ਉਸ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ।
ਇਸ ਲਈ ਉਸ ਦਾ ਇਲਾਜ ਚੱਲ ਰਿਹਾ ਸੀ ਪਰ ਪੈਸਿਆਂ ਦੀ ਘਾਟ ਕਾਰਨ ਉਸ ਦਾ ਇਲਾਜ ਵਿਚਾਲੇ ਹੀ ਛੂਟ ਗਿਆ। ਕਿਸੇ ਨੇ ਮਦਦ ਨਹੀਂ ਕੀਤੀ। ਬਸ ਇੰਨਾ ਹੀ ਨਹੀਂ ਸੱਤ ਜਨਮਾਂ ਦੀਆਂ ਕਸਮਾਂ ਖਾਣ ਵਾਲੀ ਪਤਨੀ ਵੀ ਪੱਪੂ ਨੂੰ ਜ਼ਿੰਦਗੀ ਦੇ ਇਸ ਦੁੱਖ ਵਿਚ ਛੱਡ ਕੇ ਚਲੀ ਗਈ, ਜਦੋਂ ਪੱਪੂ ਨੂੰ ਆਪਣੀ ਪਤਨੀ ਦੀ ਜ਼ਿਆਦਾ ਲੋੜ ਸੀ। ਇੰਨਾ ਹੀ ਨਹੀਂ ਉਸ ਦੀ ਪਤਨੀ ਆਪਣੇ ਦੋਹਾਂ ਬੱਚਿਆਂ ਨੂੰ ਵੀ ਪੱਪੂ ਕੋਲ ਹੀ ਛੱਡ ਕੇ ਪੇਕੇ ਘਰ ਚੱਲੀ ਗਈ। ਬਸ ਹੁਣ ਪੱਪੂ ਨੂੰ ਸਹਾਰਾ ਹੈ ਤਾਂ ਆਪਣੀ ਬੁੱਢੀ ਮਾਂ ਦਾ, ਜੋ ਕਿ ਆਪਣੇ ਪੁੱਤਰ ਦੀ ਸੇਵਾ ਕਰਨ ਦੇ ਨਾਲ-ਨਾਲ ਆਪਣੇ ਪੋਤੇ-ਪੋਤੀ ਦਾ ਵੀ ਖਿਆਲ ਰੱਖਦੀ ਹੈ।
ਬਾਂਦਰ ਨੇ ਗਲਾ ਘੁੱਟ ਮਾਸੂਮ ਅਪਾਹਜ ਨੂੰ ਮਾਰ ਦਿੱਤਾ (ਦੇਖੋ ਤਸਵੀਰਾਂ)
NEXT STORY