ਪਿੱਤੇ ਦੀ ਪੱਥਰੀ ਦਾ ਦਰਦ ਅਸਹਿ ਹੁੰਦਾ ਹੈ। ਪਿੱਤੇ 'ਚ ਪਿਗਮੈਂਟ ਅਤੇ ਕੋਲੈਸਟ੍ਰਾਲ ਦੋ ਤਰੀਕਿਆਂ ਨਾਲ ਪੱਥਰੀ ਬਣਦੀ ਹੈ। 80 ਫੀਸਦੀ ਪੱਥਰੀ ਕੋਲੈਸਟ੍ਰਾਲ ਨਾਲ ਬਣਦੀ ਹੈ। ਦੱਸਦੇ ਹਾਂ ਪਿੱਤੇ ਦੀ ਪੱਥਰੀ ਤੋਂ ਛੁਟਕਾਰੇ ਦੇ ਕੁਝ ਸੌਖੇ ਘਰੇਲੂ ਉਪਾਅ।
ਸੇਬ ਦਾ ਰਸ ਅਤੇ ਐਪਲ ਸਾਈਡਰ ਸਿਰਕਾ
ਬਿਨਾਂ ਸ਼ੱਕ ਸੇਬ ਸਾਨੂੰ ਡਾਕਟਰ ਤੋਂ ਦੂਰ ਰੱਖਣ 'ਚ ਮਦਦ ਕਰਦਾ ਹੈ। ਇਸ ਲਈ ਇਕ ਗਲਾਸ ਸੇਬ ਦੇ ਰਸ 'ਚ ਐਪਲ ਸਾਈਡਰ ਸਿਰਕੇ ਦਾ ਇਕ ਵੱਡਾ ਚੱਮਚ ਮਿਲਾ ਕੇ ਰੁਟੀਨ 'ਚ ਇਕ ਵਾਰ ਸੇਵਨ ਕਰਨਾ ਚਾਹੀਦੈ। ਸੇਬ 'ਚ ਫੋਲਿਕ ਐਸਿਡ ਹੁੰਦਾ ਹੈ, ਜੋ ਪੱਥਰੀ ਨੂੰ ਨਰਮ ਕਰਨ 'ਚ ਸਹਾਇਕ ਹੁੰਦਾ ਹੈ ਅਤੇ ਸਿਰਕਾ ਪੱਥਰੀ ਕਾਰਨ ਕੋਲੈਸਟ੍ਰਾਲ ਬਣਾਉਣ ਤੋਂ ਲਿਵਰ ਨੂੰ ਰੋਕਦਾ ਹੈ। ਪਿੱਤੇ ਦੀ ਪੱਥਰੀ ਦੌਰਾਨ ਹੋਣ ਵਾਲੇ ਦਰਦ ਨੂੰ ਘੱਟ ਕਰਨ ਦਾ ਇਹ ਇਕ ਸੌਖਾ ਉਪਾਅ ਹੈ।
ਨਾਸ਼ਪਾਤੀ
ਨਾਸ਼ਪਾਤੀ ਪਿੱਤੇ ਦੀ ਪੱਥਰੀ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਅਮਰੀਕਾ ਦੀ ਮੈਡੀਕਲ ਐਸੋਸੀਏਸ਼ਨ ਅਨੁਸਾਰ ਲੱਗਭਗ 80 ਫੀਸਦੀ ਪਿੱਤੇ ਦੀ ਪੱਥਰੀ ਕੋਲੈਸਟ੍ਰਾਲ ਨਾਲ ਬਣਦੀ ਹੈ। ਨਾਸ਼ਪਾਤੀ 'ਚ ਪੈਕਟਿਨ ਹੁੰਦਾ ਹੈ, ਜੋ ਇਨ੍ਹਾਂ ਪੱਥਰਾਂ ਨੂੰ ਅਸਾਨੀ ਨਾਲ ਫਲੱਸ਼ ਆਊਟ ਕਰਨ ਲਈ ਕੋਲੈਸਟ੍ਰਾਲ ਨਾਲ ਭਰੀ ਪਿੱਤੇ ਦੀ ਪੱਥਰੀ ਨੂੰ ਰਾਹ ਦਿੰਦਾ ਹੈ।
ਚੁਕੰਦਰ, ਖੀਰਾ ਅਤੇ ਗਾਜਰ ਦਾ ਰਸ
ਪਿੱਤੇ ਦੀ ਥੈਲੀ ਨੂੰ ਸਾਫ ਅਤੇ ਮਜ਼ਬੂਤ ਰੱਖਣ 'ਚ ਲਿਵਰ ਦੀ ਸਫਾਈ ਲਈ ਚੁਕੰਦਰ ਦਾ ਰਸ, ਤਰਾਂ ਦਾ ਰਸ ਅਤੇ ਗਾਜਰ ਦੇ ਰਸ ਨੂੰ ਬਰਾਬਰ ਮਾਤਰਾ 'ਚ ਲਓ। ਇਹ ਮਿਸ਼ਰਣ ਪੇਟ ਅਤੇ ਖੂਨ ਦੀ ਸਫਾਈ 'ਚ ਕਾਫੀ ਮਦਦ ਕਰਦਾ ਹੈ। ਖੀਰੇ 'ਚ ਮੌਜੂਦ ਪਾਣੀ ਦੀ ਮਾਤਰਾ ਅਤੇ ਗਾਜਰ 'ਚ ਵਿਟਾਮਿਨ-ਸੀ ਦੀ ਉੱਚ ਮਾਤਰਾ ਮੂਤਰ ਪ੍ਰਣਾਲੀ ਰਾਹੀਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੈ।
ਸਿੰਹਪਰਨੀ
ਸਿੰਹਪਰਨੀ ਦੇ ਪੱਤੇ ਮੂਤਰ ਪ੍ਰਣਾਲੀ ਦੇ ਠੀਕ ਤਰ੍ਹਾਂ ਕੰਮ ਕਰਨ 'ਚ ਮਦਦ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੇ ਹਨ। ਇਕ ਕੱਪ ਪਾਣੀ 'ਚ ਇਕ ਵੱਡਾ ਚੱਮਚ ਸਿੰਹਪਰਨੀ ਦੇ ਪੱਤਿਆਂ ਨੂੰ ਮਿਲਾਓ। ਫਿਰ ਇਸ ਨੂੰ ਸੋਖਣ ਲਈ ਪੰਜ ਮਿੰਟ ਰੱਖ ਦਿਓ। ਹੁਣ ਇਸ 'ਚ ਇਕ ਚੱਮਚ ਸ਼ਹਿਦ ਮਿਲਾਓ। ਸ਼ੂਗਰ ਦੇ ਰੋਗੀਆਂ ਨੂੰ ਇਸ ਇਲਾਜ ਤੋਂ ਪਰਹੇਜ਼ ਹੀ ਕਰਨਾ ਚਾਹੀਦੈ।
ਪੁਦੀਨਾ
ਪੁਦੀਨੇ 'ਚ ਟੇਰਪੇਨ ਨਾਮੀ ਕੁਦਰਤੀ ਤੱਤ ਹੁੰਦਾ ਹੈ, ਜੋ ਪਿੱਤੇ ਦੀ ਪੱਥਰੀ ਦੇ ਘੁਲਣ ਲਈ ਜਾਣਿਆ ਜਾਂਦਾ ਹੈ। ਇਹ ਹੋਰ ਪਾਚਕ ਰਸ ਨੂੰ ਉਤੇਜਿਤ ਕਰਦਾ ਹੈ, ਇਸ ਲਈ ਇਹ ਪਾਚਨ 'ਚ ਵੀ ਸਹਾਇਕ ਹੁੰਦਾ ਹੈ। ਪਿੱਤੇ ਦੀ ਪੱਥਰੀ ਲਈ ਘਰੇਲੂ ਉਪਾਅ ਦੇ ਰੂਪ 'ਚ ਪੁਦੀਨੇ ਦੀ ਚਾਹ ਪੀਓ।
ਈਸਬਗੋਲ
ਇਕ ਉੱਚ ਫਾਈਬਰ, ਪਿੱਤੇ ਦੀ ਥੈਲੀ 'ਚ ਪੱਥਰੀ ਦੇ ਇਲਾਜ ਲਈ ਬਹੁਤ ਜ਼ਰੂਰੀ ਹੈ। ਈਸਬਗੋਲ ਘੁਲਣਸ਼ੀਲ ਫਾਈਬਰ ਦਾ ਵਧੀਆ ਸਰੋਤ ਹੋਣ ਕਾਰਨ ਪਿੱਤੇ 'ਚ ਕੋਲੈਸਟ੍ਰਾਲ ਨੂੰ ਰੋਕਦਾ ਹੈ ਅਤੇ ਪੱਥਰੀ ਦੇ ਨਿਰਮਾਣ ਨੂੰ ਰੋਕਣ 'ਚ ਮਦਦ ਕਰਦਾ ਹੈ। ਤੁਸੀਂ ਇਸ ਨੂੰ ਹੋਰ ਫਾਈਬਰ ਭਰਪੂਰ ਭੋਜਨ ਨਾਲ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਪਾਣੀ ਨਾਲ ਲੈ ਸਕਦੇ ਹੋ।
ਨਿੰਬੂ ਦਾ ਰਸ
ਨਿੰਬੂ ਦਾ ਰਸ ਕੁਦਰਤੀ ਰੂਪ 'ਚ ਸਿਰਕੇ ਦਾ ਕੰਮ ਕਰਦਾ ਹੈ ਅਤੇ ਲਿਵਰ 'ਚ ਕੋਲੈਸਟ੍ਰਾਲ ਨੂੰ ਬਣਨ ਤੋਂ ਰੋਕਦਾ ਹੈ। ਹਰ ਰੋਜ਼ ਖਾਲੀ ਪੇਟ ਚਾਰ ਨਿੰਬੂਆਂ ਦਾ ਰਸ ਲਓ। ਇਸ ਪ੍ਰਕਿਰਿਆ ਨੂੰ ਇਕ ਹਫਤੇ ਤੱਕ ਅਪਣਾਓ। ਇਸ ਨਾਲ ਪੱਥਰੀ ਦੀ ਸਮੱਸਿਆ ਅਸਾਨੀ ਨਾਲ ਦੂਰ ਹੋ ਸਕਦੀ ਹੈ।
ਲਾਲ ਸ਼ਿਮਲਾ ਮਿਰਚ
2013 'ਚ ਹੋਏ ਇਕ ਅਧਿਐਨ ਅਨੁਸਾਰ ਸਰੀਰ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਸੀ ਪੱਥਰੀ ਦੀ ਸਮੱਸਿਆ ਘੱਟ ਕਰਦਾ ਹੈ। ਇਕ ਲਾਲ ਸ਼ਿਮਲਾ ਮਿਰਚ 'ਚ ਲੱਗਭਗ 95 ਮਿ. ਗ੍ਰਾ. ਵਿਟਾਮਿਨ-ਸੀ ਹੁੰਦਾ ਹੈ। ਇਹ ਮਾਤਰਾ ਪੱਥਰੀ ਨੂੰ ਰੋਕਣ ਲਈ ਕਾਫੀ ਹੁੰਦੀ ਹੈ। ਇਸ ਲਈ ਆਪਣੇ ਭੋਜਨ 'ਚ ਸ਼ਿਮਲਾ ਮਿਰਚ ਜ਼ਰੂਰ ਸ਼ਾਮਲ ਕਰੋ।
ਵਾਈਨ
ਖੋਜਕਾਰਾਂ ਨੇ ਦੇਖਿਆ ਕਿ 1/2 ਗਲਾਸ ਵਾਈਨ ਪਿੱਤੇ ਦੀ ਪੱਥਰੀ ਦੇ ਹਮਲਿਆਂ ਨੂੰ ਲੱਗਭਗ 40 ਫੀਸਦੀ ਤੱਕ ਘੱਟ ਕਰ ਸਕਦਾ ਹੈ। ਇਸ ਲਈ ਵਾਈਨ ਦੇ ਇਕ ਗਲਾਸ ਨੂੰ ਆਪਣੀ ਰੁਟੀਨ 'ਚ ਜ਼ਰੂਰ ਸ਼ਾਮਲ ਕਰੋ।
ਸਾਬਤ ਅਨਾਜ
ਪਾਣੀ 'ਚ ਘੁਲਣਸ਼ੀਲ ਫਾਈਬਰ ਵਾਲੇ ਖਾਧ ਪਦਾਰਥਾਂ ਜਿਵੇਂ ਸਾਬਤ ਅਨਾਜ ਅਤੇ ਹੋਰ ਅਨਾਜ ਨੂੰ ਆਪਣੇ ਭੋਜਨ 'ਚ ਭਰਪੂਰ ਮਾਤਰਾ 'ਚ ਸ਼ਾਮਲ ਕਰੋ। ਫਾਈਬਰ ਕੋਲੈਸਟ੍ਰਾਲ ਅਤੇ ਟ੍ਰਾਈਗਲਿਸਰਾਈਡ ਦੇ ਪੱਧਰ ਨੂੰ ਘੱਟ ਕਰਕੇ ਸੁਭਾਵਿਕ ਰੂਪ 'ਚ ਪੱਥਰੀ ਨੂੰ ਬਣਨ ਤੋਂ ਰੋਕਣ 'ਚ ਮਦਦ ਕਰਦਾ ਹੈ।
ਤਣਾਅ ਤੋਂ ਬਚਣ ਦੇ ਸੌਖੇ ਉਪਾਅ
NEXT STORY