ਹਫਤੇ 'ਚ ਚਾਰ ਦਿਨ ਆਂਡੇ ਖਾਣ ਨਾਲ ਸ਼ੂਗਰ ਦਾ ਖਤਰਾ ਘੱਟ ਹੁੰਦਾ ਹੈ, ਜਦੋਂ ਕਿ ਲੰਬੇ ਸਮੇਂ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਆਂਡੇ ਖਾਣਾ ਸਿਹਤ ਲਈ ਚੰਗਾ ਨਹੀਂ ਹੈ।ਅਮਰੀਕਾ ਦੇ ਜਰਨਲ ਆਫ ਕਲੀਨਿਕਲ ਨਿਊਟ੍ਰੀਸ਼ਨ 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਿਕ ਈਸਟਰਨ ਫਿਨਲੈਂਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਆਪਣੇ ਅਧਿਐਨ 'ਚ ਦੇਖਿਆ ਹੈ ਕਿ ਆਂਡੇ ਖਾਣ ਨਾਲ ਟਾਈਪ-2 ਸ਼ੂਗਰ ਹੋਣ ਦਾ ਖਤਰਾ 40 ਫੀਸਦੀ ਤੱਕ ਘਟ ਜਾਂਦਾ ਹੈ।
1980 ਦੇ ਦਹਾਕੇ 'ਚ 2332 ਲੋਕਾਂ ਦੀਆਂ ਖਾਣ ਦੀਆਂ ਆਦਤਾਂ ਦਾ ਅਧਿਐਨ ਕਰਨ 'ਤੇ ਖੋਜਕਾਰਾਂ ਨੇ ਦੇਖਿਆ ਕਿ ਜੋ ਲੋਕ ਰੋਜ਼ਾਨਾ ਹਫਤੇ 'ਚ ਚਾਰ ਆਂਡੇ ਖਾਂਦੇ ਹਨ, ਉਨ੍ਹਾਂ ਦੇ ਬੀਮਾਰ ਪੈਣ ਦੀ ਸੰਭਾਵਨਾ ਆਂਡਾ ਨਾ ਖਾਣ ਵਾਲਿਆਂ ਦੀ ਤੁਲਨਾ 'ਚ 38 ਫੀਸਦੀ ਘੱਟ ਹੁੰਦੀ ਹੈ। ਇਹ ਨਤੀਜੇ 2008 'ਚ ਕੀਤੇ ਗਏ ਇਕ ਅਧਿਐਨ ਨਾਲ ਮੇਲ ਨਹੀਂ ਖਾਂਦੇ। ਉਸ ਅਧਿਐਨ ਮੁਤਾਬਿਕ ਰੋਜ਼ ਆਂਡੇ ਖਾਣ ਵਾਲੇ ਲੋਕਾਂ 'ਚ ਸ਼ੂਗਰ ਦੀ ਸੰਭਾਵਨਾ 58 ਫੀਸਦੀ ਵਧੇਰੇ ਸੀ।
ਗਰਮੀਆਂ ਦੀਆਂ ਆਮ ਸਮੱਸਿਆਵਾਂ ਤੇ ਉਨ੍ਹਾਂ ਦਾ ਘਰੇਲੂ ਇਲਾਜ
NEXT STORY