ਗਰਮੀਆਂ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਸਿਹਤ ਦੀ ਸਹੀ ਦੇਖਭਾਲ ਜ਼ਰੂਰੀ ਹੈ। ਜਾਣਦੇ ਹਾਂ ਰੋਜ਼ਾਨਾ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਲਈ ਘਰੇਲੂ ਤੌਰ 'ਤੇ ਕੀ ਕੀਤਾ ਜਾ ਸਕਦੈ-
ਹਲਕੀਆਂ ਸੱਟਾਂ ਲਈ ਸ਼ਹਿਦ
ਕਈ ਸਦੀਆਂ ਤੋਂ ਸ਼ਹਿਦ ਦੀ ਵਰਤੋਂ ਸੱਟਾਂ ਅਤੇ ਚਮੜੀ ਦੀ ਜਲਨ ਦਾ ਇਲਾਜ ਕਰਨ ਲਈ ਕੀਤੀ ਜਾਂਦੀ ਰਹੀ ਹੈ। ਅੱਜਕਲ ਹਸਪਤਾਲਾਂ 'ਚ ਇਸ ਦੀ ਵਰਤੋਂ ਚਮੜੀ ਦੀ ਇਨਫੈਕਸ਼ਨ ਦੇ ਇਲਾਜ ਲਈ ਕੀਤੀ ਜਾਂਦੀ ਹੈ। ਗਰਮ ਮੌਸਮ 'ਚ ਜਿਥੇ ਬੈਕਟੀਰੀਆ ਵੱਧ-ਫੁਲ ਸਕਦਾ ਹੈ, ਉਥੇ ਹੀ ਹਲਕੀਆਂ ਸੱਟਾਂ ਇਨਫੈਕਸ਼ਨ ਬਣ ਸਕਦੀਆਂ ਹਨ। ਚੰਗੀ ਤਰ੍ਹਾਂ ਹੱਥ ਸਾਫ ਕਰਨ ਤੋਂ ਬਾਅਦ ਜ਼ਖਮ ਨੂੰ ਸਾਫ ਕਰੋ, ਇਸ 'ਤੇ ਥਪਥਪਾ ਕੇ ਥੋੜ੍ਹਾ ਜਿਹਾ ਸ਼ਹਿਦ ਲਗਾਓ ਅਤੇ ਸਾਫ ਪੱਟੀ ਨਾਲ ਇਸ ਨੂੰ ਢੱਕ ਦਿਓ। ਕਿਸੇ ਵੀ ਤਰ੍ਹਾਂ ਦਾ ਸ਼ਹਿਦ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਜੇ ਜ਼ਖਮ ਵਾਲਾ ਹਿੱਸਾ ਲਾਲ, ਗਰਮ, ਦਰਦ ਭਰਪੂਰ ਜਾਂ ਪਸ ਨਾਲ ਭਰਿਆ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ, ਕਿਉਂਕਿ ਇਹ ਇਨਫੈਕਸ਼ਨ ਦਾ ਸੰਕੇਤ ਹੋ ਸਕਦਾ ਹੈ।
ਸਨਬਰਨ ਲਈ ਖੀਰਾ
ਸਨਬਰਨ ਸਿਰਫ 20 ਮਿੰਟ ਦੇ ਸਮੇਂ 'ਚ ਹੁੰਦਾ ਹੈ ਪਰ ਤੁਹਾਨੂੰ ਇਸ ਨੂੰ ਜਾਣਨ 'ਚ ਸਮਾਂ ਲੱਗਦਾ ਹੈ। ਥੱਕੀਆਂ ਅਤੇ ਦੁਖਦੀਆਂ ਅੱਖਾਂ ਨੂੰ ਅਰਾਮ ਦੇਣ ਲਈ ਖੀਰਾ ਸਨਬਰਨ ਤੋਂ ਪੀੜਤ ਚਮੜੀ ਤੋਂ ਰਾਹਤ ਵੀ ਦਿਵਾਉਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਸ 'ਚ ਵਿਟਾਮਿਨ 'ਸੀ' ਅਤੇ ਕੈਫਿਕ ਐਸਿਡ ਮੌਜੂਦ ਹੁੰਦਾ ਹੈ, ਜਿਸ 'ਚ ਐਂਟੀਇੰਫਲਾਮੇਟਰੀ (ਸੋਜ ਨੂੰ ਘਟਾਉਣ ਦੇ) ਪ੍ਰਭਾਵ ਸਨਬਰਨ ਦੀ ਪਰੇਸ਼ਾਨੀ ਘੱਟ ਕਰਨ 'ਚ ਸਹਾਇਕ ਹੁੰਦੇ ਹਨ।
ਟਰੈਵਲ ਸਿਕਨੈੱਸ ਲਈ ਅਦਰਕ
ਟਰੈਵਲ ਸਿਕਨੈੱਸ ਕੰਨਾਂ ਵਲੋਂ ਦਿਮਾਗ ਨੂੰ ਸੰਤੁਲਨ ਬਾਰੇ ਅਤੇ ਅੱਖਾਂ ਵਲੋਂ ਜੋ ਤੁਸੀਂ ਦੇਖਦੇ ਹੋ, ਉਸ ਬਾਰੇ ਗੜਬੜੀ ਵਾਲੀ ਜਾਣਕਾਰੀ ਕਾਰਨ ਹੁੰਦੀ ਹੈ। ਜਾਣਕਾਰੀ ਦੀ ਇਹ ਗੜਬੜੀ ਜਹਾਜ਼, ਕਿਸ਼ਤੀ ਅਤੇ ਕਾਰ 'ਚ ਸਫਰ ਕਰਨ ਵੇਲੇ ਉਲਟੀ ਆਉਣ ਅਤੇ ਪੇਟ ਵਿਚ ਗੜਬੜੀ ਵਰਗੀਆਂ ਸਮੱਸਿਆਵਾਂ ਨੂੰ ਵਧਾਉਂਦੀ ਹੈ। ਕਈ ਵਿਗਿਆਨਿਕ ਅਧਿਐਨਾਂ 'ਚ ਕਿਹਾ ਗਿਆ ਹੈ ਕਿ ਟਰੈਵਲ ਸਿਕਨੈੱਸ ਤੋਂ ਬਚਾਅ 'ਚ ਅਦਰਕ ਕਾਫੀ ਸਹਾਇਕ ਹੋ ਸਕਦਾ ਹੈ।
ਅਦਰਕ ਨੂੰ ਮਸਾਲੇਦਾਰ ਬਣਾਉਣ ਵਾਲੇ 'ਜਿੰਜਰੋਲਸ' ਅਤੇ 'ਸ਼ੋਗਾਓਲਸ' ਨਾਮੀ ਯੌਗਿਕ ਦਿਮਾਗ 'ਚ ਰਸਾਇਣਿਕ ਸੰਦੇਸ਼ਾਂ ਨੂੰ ਰੋਕ ਕੇ ਲਾਭ ਪਹੁੰਚਾਉਂਦੇ ਹਨ। ਇਸ ਨਾਲ ਪੇਟ ਦੀਆਂ ਮਾਸਪੇਸ਼ੀਆਂ ਨੂੰ ਰਾਹਤ ਮਿਲਦੀ ਹੈ। ਤੁਸੀਂ ਅਦਰਕ ਵਾਲੀ ਚਾਹ, ਅਦਰਕ ਵਾਲੇ ਬਿਸਕੁੱਟ ਅਤੇ ਸੁੱਕੇ ਅਦਰਕ ਆਦਿ ਦਾ ਸੇਵਨ ਕਰ ਸਕਦੇ ਹੋ।
ਜੇਕਰ ਰਹਿਣਾਂ ਚਾਹੁੰਦੇ ਹੋ ਤੰਦਰੁਸਤ ਧਿਆਨ ਦੇਵੋ ਇਨ੍ਹਾਂ ਗੱਲਾਂ ਵੱਲ
NEXT STORY