ਮੁੰਬਈ- ਬਾਲੀਵੁੱਡ 'ਚ ਸੁਪਰਹਿੱਟ ਫਿਲਮ 'ਹੀਰੋਪੰਤੀ' ਨਾਲ ਆਪਣੇ ਫਿਲਮੀ ਕੈਰੀਅਰ ਦੀ ਸਫਲ ਸ਼ੁਰੂਆਤ ਕਰਨ ਵਾਲੇ ਟਾਈਗਰ ਸ਼ਰਾਫ ਬਾਲੀਵੁੱਡ ਦੇ ਨਵੇਂ ਡਾਂਸਿੰਗ ਸਟਾਰ ਬਣ ਕੇ ਉੱਭਰ ਰਹੇ ਹਨ। 'ਹੀਰੋਪੰਤੀ' ਦੀ ਕਾਮਯਾਬੀ ਤੋਂ ਬਾਅਦ ਜਿਥੇ ਉਸਦੇ ਹੱਥ ਕਈ ਚੰਗੀਆਂ ਫਿਲਮਾਂ ਹਨ ਉਥੇ ਹੀ ਅੱਜਕਲ ਉਹ ਟੀ. ਸੀਰੀਜ਼ ਦੇ ਮਿਊਜ਼ਿਕ ਐਲਬਮ 'ਜ਼ਿੰਦਗੀ ਆ ਰਹਾ ਹੂੰ ਮੈਂ' ਦੇ ਟਾਈਟਲ ਸੌਂਗ ਦੇ ਵੀਡੀਓ ਵਿਚ ਆਪਣੇ ਡਾਂਸ ਦਾ ਜ਼ਬਰਦਸਤ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਕੁਝ ਅੰਸ਼-
'ਹੀਰੋਪੰਤੀ' ਤੋਂ ਬਾਅਦ ਕਿਸੇ ਫਿਲਮ ਵਿਚ ਨਜ਼ਰ ਆਉਣ ਦੇ ਬਦਲੇ ਵੀਡੀਓ ਐਲਬਮ ਵਿਚ ਕੰਮ ਕਰਨ ਦੀ ਵਜ੍ਹਾ ਕੀ ਰਹੀ?
ਇਸ ਵੀਡੀਓ ਐਲਬਮ ਦੇ ਪਿੱਛੇ ਵੀ 'ਹੀਰੋਪੰਤੀ' ਹੀ ਹੈ। ਦਰਅਸਲ, 'ਹੀਰੋਪੰਤੀ' ਵਿਚ ਕੰਮ ਕਰਨ ਤੋਂ ਬਾਅਦ ਮੈਨੂੰ ਬੱਚਿਆਂ ਅਤੇ ਟੀਨ ਏਜਰਸ ਦਾ ਭਰਪੂਰ ਪਿਆਰ ਅਤੇ ਸਮਰਥਨ ਮਿਲਿਆ। ਉਨ੍ਹਾਂ ਦੇ ਪਿਆਰ ਨੂੰ ਮੈਂ ਵਿਆਜ ਸਮੇਤ ਵਾਪਸ ਕਰਨਾ ਚਾਹੁੰਦਾ ਸੀ। ਇਹ ਤਾਂ ਹੀ ਸੰਭਵ ਸੀ ਜਦੋਂ ਕੋਈ ਅਜਿਹਾ ਪ੍ਰਾਜੈਕਟ ਮਿਲੇ ਜਿਸ ਦੇ ਜ਼ਰੀਏ ਮੈਂ ਆਪਣਾ ਕਰਜ਼ਾ ਉਤਾਰ ਸਕਾਂ। ਮੈਂ ਇਹ ਗੱਲ ਕੋਰੀਓਗ੍ਰਾਫਰ ਅਹਿਮਦ ਖਾਨ ਨਾਲ ਸ਼ੇਅਰ ਕੀਤੀ। ਅਹਿਮਦ ਸਾਡੇ ਨਾਲ ਕੰਮ ਕਰਨ ਲਈ ਤਿਆਰ ਹੋ ਗਏ। ਫਿਰ ਟੀ-ਸੀਰੀਜ਼ ਨੂੰ ਵੀ ਸਾਡਾ ਆਈਡੀਆ ਪਸੰਦ ਆਇਆ ਅਤੇ ਉਸੇ ਦਾ ਹੀ ਨਤੀਜਾ ਹੈ 'ਜ਼ਿੰਦਗੀ ਆ ਰਹਾ ਹੂੰ ਮੈਂ'। ਕੁੱਲ ਮਿਲਾ ਕੇ ਇਹ ਵੀਡੀਓ ਨੌਜਵਾਨਾਂ ਦੇ ਸੁਪਨਿਆਂ ਅਤੇ ਜੀਵਨ ਨੂੰ ਸਮਰਪਿਤ ਹੈ।
ਮਤਲਬ ਇਹ ਆਈਡੀਆ ਸਿਰਫ ਤੁਹਾਡਾ ਸੀ?
ਜੀ ਹਾਂ, ਆਈਡੀਆ ਤਾਂ ਮੇਰਾ ਸੀ, ਜੋ ਬਾਅਦ ਵਿਚ ਸਾਰਿਆਂ ਦੇ ਸਹਿਯੋਗ ਨਾਲ ਸੰਪੂਰਨ ਵੀਡੀਓ ਦੇ ਰੂਪ 'ਚ ਸਾਹਮਣੇ ਆਇਆ। ਪਾਕਿਸਤਾਨੀ ਸਿੰਗਰ ਆਤਿਫ ਅਸਲਮ ਨੇ ਇਸ ਵੀਡੀਓ ਵਿਚ ਆਪਣੀ ਆਵਾਜ਼ ਦਿੱਤੀ ਹੈ। ਬੈਕਗਰਾਊਂਡ ਸਕੋਰ ਅਮਾਲ ਮਲਿਕ ਨੇ ਦਿੱਤਾ ਹੈ ਜਦਕਿ ਗੀਤ ਮਨੋਜ ਮੁੰਤਸ਼ਿਰ ਨੇ ਲਿਖਿਆ ਹੈ।
ਕੀ ਡਾਂਸ ਤੁਹਾਡਾ ਪੈਸ਼ਨ ਹੈ?
ਇਸ ਗੱਲ ਤੋਂ ਮੈਨੂੰ ਇਨਕਾਰ ਨਹੀਂ ਹੈ ਕਿ ਡਾਂਸ ਮੈਨੂੰ ਬੇਹੱਦ ਪਸੰਦ ਹੈ ਅਤੇ ਮਸ਼ਹੂਰ ਪੌਪ ਗਾਇਕ ਮਾਈਕਲ ਜੈਕਸਨ ਮੇਰੇ ਆਦਰਸ਼ ਹਨ। ਇਹ ਮੇਰਾ ਸੁਪਨਾ ਹੈ ਕਿ ਮੈਂ ਉਨ੍ਹਾਂ ਦੀ ਜ਼ਿੰਦਗੀ 'ਤੇ ਆਧਾਰਿਤ ਕਿਸੇ ਫਿਲਮ ਵਿਚ ਮੁੱਖ ਭੂਮਿਕਾ ਨਿਭਾਵਾਂ।
ਅਹਿਮਦ ਖਾਨ ਨਾਲ ਤੁਹਾਡੀ ਫਿਲਮ ਕਰਨ ਦੀ ਚਰਚਾ ਚੱਲ ਰਹੀ ਸੀ ਪਰ ਫਿਲਮ ਦੇ ਬਦਲੇ ਆਇਆ ਮਿਊਜ਼ਿਕ ਵੀਡੀਓ। ਅਜਿਹਾ ਕਿਉਂ?
ਅਸੀਂ ਇਕੱਠੇ ਫਿਲਮ ਵੀ ਜ਼ਰੂਰ ਕਰਾਂਗੇ। ਅਹਿਮਦ ਜਲਦੀ ਹੀ ਮੈਨੂੰ ਫਿਲਮ ਵਿਚ ਡਾਇਰੈਕਟ ਕਰਦੇ ਦਿਖਾਈ ਦੇਣਗੇ। ਇਸਦੇ ਲਈ ਉਨ੍ਹਾਂ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਦੱਸ ਦਿਆਂ ਕਿ ਉਨ੍ਹਾਂ ਦੀ ਇਸ ਫਿਲਮ ਵਿਚ ਦਰਸ਼ਕਾਂ ਨੂੰ ਬਹੁਤ ਸਾਰਾ ਕੰਟੈਂਪਰੇਰੀ ਐਕਸ਼ਨ ਅਤੇ ਡਾਂਸ ਦੇਖਣ ਨੂੰ ਮਿਲੇਗਾ। ਉਂਝ, ਇਹ ਇਕ ਯੂਥ ਓਰੀਐਂਟਿਡ ਫਿਲਮ ਹੋਵੇਗੀ।
ਗਾਇਕੀ ਨਾਲ ਚਮਕੇਗੀ ਸਾਰਾ ਦੀ ਕਿਸਮਤ
NEXT STORY