ਮੁੰਬਈ- ਪਿਛਲੇ ਵਰ੍ਹੇ ਸ਼ਾਹਰੁਖ਼ ਖਾਨ ਦੀ ਫਿਲਮ 'ਹੈਪੀ ਨਿਊ ਈਅਰ' ਵਿਚ ਇਕ ਛੋਟੀ ਜਿਹੀ ਭੂਮਿਕਾ ਵਿਚ ਦਿਖਾਈ ਦਿੱਤੀ ਸਾਰਾ ਜੇਨ ਡਾਇਸ ਦੀ ਪਿਛਲੀ ਫਿਲਮ 'ਓ ਤੇਰੀ' ਫ਼ਲਾਪ ਰਹੀ। ਸ਼ਾਇਦ ਇਸ ਲਈ ਉਹ ਆਪਣੀ ਅਭਿਨੈ ਸਮਰੱਥਾ ਦੇ ਨਾਲ-ਨਾਲ ਗਾਉਣ ਦੀ ਪ੍ਰਤਿਭਾ ਦਾ ਵੀ ਸਹਾਰਾ ਲੈਣ ਲੱਗੀ ਹੈ। ਮਾਡਲ ਤੋਂ ਅਭਿਨੇਤਰੀ ਬਣੀ ਇਸ ਸੁੰਦਰੀ ਨੇ ਵੈਲੇਨਟਾਈਨਸ-ਡੇ 'ਤੇ ਅੰਗਰੇਜ਼ੀ ਗੀਤ 'ਫਾਰਗੇਟ ਟੂ ਬੀ ਮੀ' ਰਿਲੀਜ਼ ਕੀਤਾ ਸੀ, ਜੋ ਹਿੱਟ ਹੋਇਆ ਅਤੇ ਉਸ ਨੂੰ ਬਤੌਰ ਗਾਇਕਾ ਪਛਾਣ ਦਿਵਾਉਣ 'ਚ ਵੀ ਸਫਲ ਰਿਹਾ।
ਹੁਣ ਖ਼ਬਰ ਹੈ ਕਿ ਗਾਇਕੀ ਦੇ ਖੇਤਰ ਵਿਚ ਇਕ ਕਦਮ ਹੋਰ ਵਧਾਉਂਦੇ ਹੋਏ ਆਪਣੀ ਸ਼ਾਰਟ ਫਿਲਮ 'ਅਧੂਰੀ ਧੁਨ' ਵਿਚ ਪਲੇਅਬੈਕ ਗਾਇਨ ਕਰ ਰਹੀ ਹੈ। ਖਾਸ ਗੱਲ ਇਹ ਹੈ ਕਿ ਫਿਲਮ ਵਿਚ ਸਾਰਾ ਗਾਇਕਾ ਦੀ ਭੂਮਿਕਾ ਵਿਚ ਹੀ ਦਿਖਾਈ ਦੇਵੇਗੀ।
ਉਥੇ ਹੀ ਆਪਣੇ ਸੰਗੀਤ ਨਾਲ ਲਗਾਅ ਨੂੰ ਹੋਰ ਵਧਾਉਂਦੇ ਹੋਏ ਇਨ੍ਹੀਂ ਦਿਨੀਂ ਉਹ ਗਿਟਾਰ ਵਾਦਨ ਵੀ ਸਿੱਖ ਰਹੀ ਹੈ। ਉਹ ਕਹਿੰਦੀ ਹੈ, ''ਮੈਂ ਬਚਪਨ ਤੋਂ ਹੀ ਵੱਖ-ਵੱਖ ਸਾਜ਼ ਵਜਾਉਣਾ ਸਿੱਖਣਾ ਚਾਹੁੰਦੀ ਸੀ ਪਰ ਕਦੇ ਮੌਕਾ ਹੀ ਨਹੀਂ ਮਿਲਿਆ। ਮੈਂ ਮੰਨਦੀ ਹਾਂ ਕਿ ਹਰ ਤਰ੍ਹਾਂ ਦਾ ਸੰਗੀਤ ਇਕ ਕਲਾਕਾਰ ਵਜੋਂ ਤੁਹਾਨੂੰ ਬਿਹਤਰ ਕਰਦਾ ਹੈ।''
ਪੰਜਾਬੀ ਕੂਈਨ ਮਿਸ ਪੂਜਾ ਨੇ ਮਾਰੀ ਹਾਲੀਵੁੱਡ 'ਚ ਐਂਟਰੀ! (ਦੇਖੋ ਤਸਵੀਰਾਂ)
NEXT STORY