ਮੁੰਬਈ- ਬਾਲੀਵੁੱਡ ਅਭਿਨੇਤਰੀ ਅਤੇ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਬੱਚਨ ਨੇ ਇਸ ਸਾਲ ਕਾਨਸ ਫਿਲਮ ਫੈਸਟੀਵਲ 'ਚ ਆਪਣੀ ਖੂਬਸੂਰਤੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਬੀਤੀ ਰਾਤ ਸ਼ੁੱਕਰਵਾਰ ਨੂੰ ਐਸ਼ਵਰਿਆ ਆਪਣੀ ਬੇਟੀ ਆਰਾਧਿਆ ਬੱਚਨ ਅਤੇ ਮਾਂ ਵ੍ਰਿੰਦਾ ਰਾਏ ਨਾਲ ਮੁੰਬਈ ਏਅਰਪੋਰਟ 'ਤੇ ਸਪੌਟ ਕੀਤੀ ਗਈ। ਇਸ ਦੌਰਾਨ ਕਾਲੇ ਰੰਗ ਦੀ ਡਰੈੱਸ 'ਚ ਐਸ਼ ਕਾਫੀ ਖੂਬਸੂਰਤ ਲੱਗ ਰਹੀ ਸੀ। ਉਥੇ ਹੀ ਐਸ਼ ਦੀ ਗੋਦ 'ਚ ਪਿੰਕ ਰੰਗ ਦੀ ਜੈਕੇਟ ਪਹਿਨੇ ਵੀ ਆਰਾਧਿਆ ਬੱਚਨ ਵੀ ਕਾਫੀ ਕਿਊਟ ਲੱਗ ਰਹੀ ਸੀ। ਏਅਰਪੋਰਟ 'ਤੇ ਉਸ ਨੂੰ ਲੈਣ ਲਈ ਉਸ ਦੇ ਪਿਤਾ ਕ੍ਰਿਸ਼ਨਾਰਾਜ ਰਾਏ ਆਏ ਸਨ। ਇਥੇ ਉਹ ਆਪਣੇ ਪਿਤਾ ਨਾਲ ਮਿਲ ਕੇ ਭਾਵੁਕ ਹੋ ਗਈ।
ਐਸ਼ ਦੀ ਵਾਪਸੀ ਦੀ ਖੁਸ਼ੀ ਉਨ੍ਹਾਂ ਚਿਹਰੇ 'ਤੇ ਸਾਫ ਦਿਖਾਈ ਦੇ ਰਹੀ ਸੀ। ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਵੇਂ ਐਸ਼ਵਰਿਆ ਰਾਏ ਬੱਚਨ ਆਪਣੇ ਪਿਤਾ ਨਾਲ ਗਲੇ ਲੱਗ ਰਹੀ ਹੈ। ਤੁਹਾਨੂੰ ਦੱਸ ਦਈਏ 14 ਵਾਰ ਕਾਨਸ 'ਚ ਸ਼ਿਰਕਤ ਕਰਨ ਵਾਲੀ ਐਸ਼ਵਰਿਆ, ਬਿਊਟੀ ਬਰਾਂਡ ਲੋਰੀਅਲ ਦੀ ਅੰਬੈਸਡਰ ਦੇ ਤੌਰ 'ਤੇ ਉਥੇ ਪਹੁੰਚੀ ਸੀ। ਇਸ ਦੌਰਾਨ ਉਸ ਨੇ ਦੋ ਵਾਰ ਰੈੱਡ ਕਾਰਪੇਟ 'ਤੇ ਆਪਣਾ ਜਲਵਾ ਬਿਖੇਰਿਆ। ਇਸ ਦੇ ਨਾਲ ਹੀ ਆਪਣੀ ਕਮਬੈਕ ਫਿਲਮ 'ਜਜ਼ਬਾ' ਦੀ ਪਹਿਲੀ ਝਲਕ ਵੀ ਜਾਰੀ ਕੀਤੀ। ਮੁੰਬਈ ਵਾਪਸ ਆ ਕੇ ਹੁਣ ਉਹ ਆਪਣੀ ਆਉਣ ਵਾਲੀ ਫਿਲਮ 'ਜਜ਼ਬਾ' ਦੀ ਸ਼ੂਟਿੰਗ ਖਤਮ ਕਰੇਗੀ।
ਇਨ੍ਹਾਂ ਬਾਲੀਵੁੱਡ ਫਿਲਮਾਂ ਦੇ ਸਿਤਾਰਿਆਂ ਨੇ ਵਿਆਹ ਤੋਂ ਬਾਅਦ ਪਿਆਰ ਲਈ ਕੀਤਾ ਸੌਦਾ (ਦੇਖੋ ਤਸਵੀਰਾਂ)
NEXT STORY