ਮੁੰਬਈ- ਟੀਵੀ ਦਾ ਮਸ਼ਹੂਰ ਸੀਰੀਅਲ 'ਕੈਸੀ ਯੇ ਦੂਰੀਆਂ' ਨੇ ਆਪਣੇ 200 ਐਪੀਸੋਡ ਪੂਰੇ ਕਰ ਲਏ ਹਨ। ਇਸ ਮੌਕੇ ਨਿਰਮਾਤਾ ਨੇ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ 'ਚ ਸੀਰੀਅਲ ਦੀ ਕਾਸਟ ਅਤੇ ਕਰੂ ਮੌਜੂਦ ਸਨ ਪਰ ਇਸ ਪਾਰਟੀ 'ਚ ਲੜਕੀਆਂ ਦਾ ਜਮਾਵੜਾ ਜ਼ਿਆਦਾ ਦਿਖਾਈ ਦਿੱਤਾ। ਤਸਵੀਰਾਂ 'ਚ ਦੇਖ ਸਕਦੋ ਕਿ ਕੇਕ ਕਟਿੰਗ ਸੈਰੇਮਨੀ ਦੌਰਾਨ ਸ਼ੋਅ ਦੀ ਫੀਮੇਲ ਅਭਿਨੇਤਰੀ ਵੀ ਨਜ਼ਰ ਆਈ। ਇਨ੍ਹਾਂ ਹੀ ਨਹੀਂ ਸ਼ੋਅ ਦੀ ਪਾਰਟੀ ਦੀਆਂ ਬਾਕੀ ਤਸਵੀਰਾਂ 'ਚ ਇਹ ਸਾਰੇ ਡ੍ਰਿੰਕ ਸਮੇਤ ਆਨੰਦ ਕਰਦੀਆਂ ਦਿਖਾਈ ਦੇ ਰਹੀਆਂ ਹਨ। ਉਂਝ ਟੀਵੀ ਦੀਆਂ ਅਭਿਨੇਤਰੀਆਂ ਘਰ-ਘਰ 'ਚ ਸੰਸਕਾਰੀ ਨੂੰਹਾਂ ਦੇ ਤੌਰ 'ਤੇ ਵੀ ਜਾਣੀਆਂ ਜਾਂਦੀਆਂ ਹਨ। ਇਸ ਦੌਰਾਨ ਕਈ ਸਿਤਾਰੇ ਪਾਰਟੀ 'ਚ ਅਜੀਬੋ-ਗਰੀਬ ਹਰਕਤਾਂ ਕਰਦੇ ਵੀ ਦਿਖੇ। ਇਨ੍ਹਾਂ ਦਾ ਇਹ ਅੰਦਾਜ਼ ਉਨ੍ਹਾਂ ਦੇ ਫੈਨਜ਼ ਨੂੰ ਹੈਰਾਨ ਕਰਨ ਵਾਲਾ ਹੋਵੇਗਾ। ਇਸ ਪਾਰਟੀ 'ਚ ਕਰੀਸਨ ਬਰਰੇਂਟੋ, ਚਾਰਲੀ ਚੌਹਾਨ, ਨਿਤਿਨ ਟੇਲਰ ਅਤੇ ਵਿਭਾ ਆਨੰਦ ਬੇਹੱਦ ਹੌਟ ਅਤੇ ਗਲੈਮਰਸ ਲੁੱਕ 'ਚ ਨਜ਼ਰ ਆਈਆਂ। ਇਥੇ ਸਾਰਿਆਂ ਨੇ ਇਸ ਪਾਰਟੀ ਦਾ ਖੂਬ ਆਨੰਦ ਮਾਨਿਆ।
OMG! ਰਣਵੀਰ ਨੇ ਅਪਣਾਈ ਇਹ ਕਿਹੋ ਜਿਹੀ ਲੁੱਕ, ਤਸਵੀਰਾਂ ਦੇਖ ਹੋਵੋਗੇ ਤੁਸੀਂ ਵੀ ਹੈਰਾਨ
NEXT STORY