ਮੁੰਬਈ- ਬਾਲੀਵੁੱਡ 'ਚ ਅਭਿਨੇਤਾ ਰਣਵੀਰ ਸਿੰਘ ਨੂੰ ਸ਼ਰਾਰਤੀ ਸਟਾਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਭਾਵੇਂ ਕੋਈ ਫਿਲਮ ਦੀ ਸ਼ੂਟਿੰਗ ਹੋਵੇਂ ਭਾਵੇਂ ਕੋਈ ਐਵਾਰਡ ਫੰਕਸ਼ਨ ਹੋਵੇ ਰਣਵੀਰ ਆਪਣੀਆਂ ਸ਼ਰਾਰਤਾਂ ਤੋਂ ਬਾਜ ਨਹੀਂ ਆਉਂਦੇ ਹਨ। ਇਸ ਵਾਰ ਵੀ ਉਹ ਆਪਣੀ ਸ਼ਰਾਰਤ ਕਾਰਨ ਚਰਚਾ 'ਚ ਆਏ ਹਨ। ਤੁਹਾਨੂੰ ਦੱਸ ਦਈਏ ਹਾਲ ਹੀ 'ਚ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਅਨੋਖੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ 70 ਦੇ ਦਹਾਕੇ ਦੀ ਬੇਲਬਾਟਮ ਪੈਂਟ, ਚੈੱਕ ਜੈਕੇਟ, ਰੰਗੀਨ ਸ਼ਰਟ ਅਤੇ ਪੈਟਰਨ ਵਾਲੀ ਟਾਈ ਪਹਿਨੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਹ ਲੁੱਕ ਕਾਫੀ ਫਨੀ ਲੱਗ ਰਹੀ ਹੈ। ਰਣਵੀਰ ਇਸ ਲੁੱਕ 'ਚ ਜਲਦੀ ਹੀ ਟੀਵੀ 'ਤੇ ਦਿਖਣ ਵਾਲੇ ਹਨ। ਉਹ ਆਈਫਾ ਪੁਰਸਕਾਰਾਂ ਦੇ ਪ੍ਰੋਮੋ 'ਚ ਅਰਜੁਨ ਕਪੂਰ ਨਾਲ ਹਨ। ਇਹ ਦੋਵੇਂ ਸਿਤਾਰੇ ਆਈਫਾ ਐਵਾਰਡ ਨੂੰ ਹੋਸਟ ਕਰਨਗੇ।
ਬੋਲਡਨੈੱਸ ਕਾਰਨ ਚਰਚਾ ਬਟੋਰਨ ਵਾਲੀ ਕਿਮ ਦੇ ਵਿਆਹ ਦੀਆਂ ਦੇਖੋ ਅਣਦੇਖੀਆਂ ਤਸਵੀਰਾਂ
NEXT STORY