ਮੁੰਬਈ- ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਰਾਹੀਂ ਬਤੌਰ ਸਹਾਇਕ ਨਿਰਦੇਸ਼ਕ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਫਿਲਮਕਾਰ ਕਰਨ ਜੌਹਰ ਸੋਮਵਾਰ ਨੂੰ 43 ਸਾਲ ਦੇ ਹੋ ਗਏ ਹਨ। ਕਰਨ ਦਾ ਜਨਮ 25 ਮਈ 1972 ਨੂੰ ਪ੍ਰੋਡਿਊਸਰ ਯਸ਼ ਜੌਹਰ ਤੇ ਹੀਰੂ ਜੌਹਰ ਦੇ ਘਰ ਹੋਇਆ। ਉਨ੍ਹਾਂ ਨੂੰ ਅਭਿਸ਼ੇਕ ਬੱਚਨ, ਸਿਧਾਰਥ ਮਲਹੋਤਰਾ, ਸ਼ਰਧਾ ਕਪੂਰ, ਵਰੁਣ ਧਵਨ ਤੇ ਆਲੀਆ ਭੱਟ ਨੇ ਟਵਿਟਰ 'ਤੇ ਜਨਮਦਿਨ ਦੀ ਵਧਾਈ ਦਿੱਤੀ। ਕਰਨ ਨੇ 1998 'ਚ ਰਿਲੀਜ਼ ਫਿਲਮ ਕੁਛ ਕੁਛ ਹੋਤਾ ਹੈ ਨਾਲ ਡਾਇਰੈਕਸ਼ਨ ਦੀ ਦੁਨੀਆ 'ਚ ਕਦਮ ਰੱਖਿਆ। ਕਰਨ ਜੌਹਰ ਇਸ ਤੋਂ ਇਲਾਵਾ ਕਭੀ ਖੁਸ਼ੀ ਕਭੀ ਗਮ, ਕਭੀ ਅਲਵਿਦਾ ਨਾ ਕਹਿਣਾ ਤੇ ਮਾਈ ਨੇਮ ਇਜ਼ ਖਾਨ ਵਰਗੀਆਂ ਸ਼ਾਨਦਾਰ ਫਿਲਮਾਂ ਡਾਇਰੈਕਟ ਕਰ ਚੁੱਕੇ ਹਨ।
2004 'ਚ ਆਪਣੇ ਪਿਤਾ ਯਸ਼ ਜੌਹਰ ਦੇ ਦਿਹਾਂਤ ਤੋਂ ਬਾਅਦ ਕਰਨ ਨੇ ਧਰਮਾ ਪ੍ਰੋਡਕਸ਼ਨ ਦੀ ਕਮਾਂਡ ਆਪਣੇ ਹੱਥਾਂ ਵਿਚ ਲਈ। ਬਤੌਰ ਪ੍ਰੋਡਿਊਸਰ ਉਨ੍ਹਾਂ ਦੀ ਲਿਸਟ 'ਚ ਕਲ ਹੋ ਨਾ ਹੋ, ਦੋਸਤਾਨਾ, ਆਈ ਹੇਟ ਲਵ ਸਟੋਰੀ, ਅਗਨੀਪਥ ਤੇ ਯੇ ਜਵਾਨੀ ਹੈ ਦੀਵਾਨੀ ਫਿਲਮਾਂ ਸ਼ਾਮਲ ਹਨ।
ਪਰਿਵਾਰ ਸਣੇ ਮੰਡੀ ਪੁੱਜੇ ਸਲਮਾਨ, 6 ਮਹੀਨਿਆਂ ਬਾਅਦ ਅਰਪਿਤਾ ਦਾ ਹੋਇਆ 'ਗ੍ਰਹਿ ਪ੍ਰਵੇਸ਼' (ਦੇਖੋ ਤਸਵੀਰਾਂ)
NEXT STORY