ਨਵੀਂ ਦਿੱਲੀ- ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਦਾ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਜਨਮਦਿਨ ਹੈ। ਰਾਹੁਲ ਅੱਜ 45 ਸਾਲ ਦੇ ਹੋ ਗਏ ਹਨ। ਕਾਂਗਰਸ ਵਰਕਰ ਰਾਹੁਲ ਦੇ ਜਨਮਦਿਨ 'ਤੇ ਜਿੱਥੇ 45 ਕਿਲੋ ਦਾ ਕੇਕ ਕੱਟ ਕੇ ਮਨਾਂ ਰਹੇ ਹਨ, ਉੱਥੇ ਹੀ ਟਵਿੱਟਰ 'ਤੇ ਰਾਹੁਲ ਗਾਂਧੀ 'ਤੇ ਚੰਗਾ ਮਜ਼ਾਕ ਬਣਾਇਆ ਜਾ ਰਿਹਾ ਹੈ।
ਟਵਿੱਟਰ 'ਤੇ ਹੈਸ਼ ਟੈਗ 'ਵਿਸ਼ਵ ਪੱਪੂ ਦਿਵਸ' ਟਰੈਂਡ ਕਰ ਰਿਹਾ ਹੈ। ਲੋਕ ਸੋਸ਼ਲ ਮੀਡੀਆ 'ਤੇ ਰਾਹੁਲ ਦਾ ਜੰਮ ਕੇ ਮਜ਼ਾਕ ਬਣਾ ਰਹੇ ਹਨ। ਰਾਹੁਲ ਦੇ ਜਨਮਦਿਨ 'ਤੇ ਉਨ੍ਹਾਂ ਦੇ ਦਫਤਰ 'ਤੇ ਸਮਰਥਕਾਂ ਦੀ ਹੋੜ ਲੱਗੀ ਹੋਈ ਹੈ। ਕਾਂਗਰਸ ਨੇਤਾ ਉਨ੍ਹਾਂ ਨੂੰ ਵਧਾਈ ਦੇਣ ਲਈ ਸਵੇਰ ਤੋਂ ਹੀ ਉਨ੍ਹਾਂ ਦੇ ਦਫਤਰ ਪੁੱਜੇ ਹੋਏ ਹਨ।
ਮਨੀਸ਼ ਸਿਸੋਦੀਆ ਦੀ ਕਾਰ ਦਾ ਪਿੱਛਾ ਕਰ ਕੇ ਪੁਲਸ ਨੇ ਕੱਟਿਆ ਚਲਾਨ
NEXT STORY