ਮੁੰਬਈ- ਮਸ਼ਹੂਰ ਅਦਾਕਾਰ ਸੁਨੀਲ ਸ਼ੈੱਟੀ ਦੇਸ਼ ਲਈ ਖੇਡਣਾ ਚਾਹੁੰਦੇ ਸਨ ਪਰ ਉਹ ਆਪਣੇ ਸੁਪਨੇ ਨੂੰ ਪੂਰਾ ਨਾ ਕਰ ਸਕੇ। ਸੁਨੀਲ ਸ਼ੈੱਟੀ ਨੇ ਕਿਹਾ ਕਿ ਮੇਰਾ ਸੁਪਨਾ ਸੀ ਕਿ ਮੈਂ ਆਪਣੇ ਦੇਸ਼ ਲਈ ਖੇਡਾਂ ਪਰ ਬਦਕਿਸਮਤੀ ਨਾਲ ਅਜਿਹਾ ਨਾ ਹੋ ਸਕਿਆ। ਜਿਥੋਂ ਤੱਕ ਪੜ੍ਹਾਈ ਦਾ ਸਵਾਲ ਸੀ ਤਾਂ ਮੈਂ ਬਸ ਪਾਸ ਹੋਣਾ ਚਾਹੁੰਦਾ ਸੀ। ਮੈਂ ਖੇਡਾਂ ਅਤੇ ਉਸ ਵਿਚ ਸਕੂਲ ਦੀ ਅਗਵਾਈ ਕਰਨ ਫਿਰ ਭਾਵੇਂ ਇਹ ਕ੍ਰਿਕਟ ਹੋਵੇ ਜਾਂ ਹੋਰ ਖੇਡ ਨੂੰ ਲੈ ਕੇ ਜਾਨੂੰਨੀ ਸੀ ਪਰ ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਮੈਨੂੰ ਦਰਸ਼ਕਾਂ ਦਾ ਮਨੋਰੰਜਨ ਕਰਨ ਨੂੰ ਮਿਲਿਆ। ਜੇ ਮੈਂ ਜ਼ਿੰਦਗੀ ਵਿਚ ਕੁਝ ਵੀ ਹਾਸਲ ਕੀਤਾ ਹੈ ਤਾਂ ਉਹ ਮਾਰਸ਼ਲ ਆਰਟ ਦੀ ਬਦੌਲਤ ਪਾਇਆ ਹੈ।
ਬਾਲੀਵੁੱਡ 'ਚ ਇਨ੍ਹਾਂ ਹੌਟ ਵਿਦੇਸ਼ੀ ਹਸੀਨਾਵਾਂ ਦਾ ਚੱਲਦੈ ਜਾਦੂ (ਦੇਖੋ ਤਸਵੀਰਾਂ)
NEXT STORY