ਅੰਮ੍ਰਿਤਸਰ-ਦਿੱਲੀ ਦੀ ਤਿਹਾੜ ਜੇਲ ਤੋਂ ਅੰਮ੍ਰਿਤਸਰ ਜੇਲ 'ਚ ਸ਼ਿਫਟ ਕੀਤੇ ਗਏ ਦਵਿੰਦਰਪਾਲ ਭੁੱਲਰ ਤੋਂ ਬਾਅਦ ਹੁਣ ਦਿੱਲੀ ਨੂੰ ਦਹਿਲਾਉਣ ਵਾਲੇ ਅੱਤਵਾਦੀ ਗੁਰਦੀਪ ਸਿੰਘ ਖੇੜਾ ਨੂੰ ਵੀ ਇੱਥੇ ਸ਼ਿਫਟ ਕੀਤਾ ਜਾਵੇਗਾ। ਵੀਰਵਾਰ ਨੂੰ ਕਿਸੇ ਵੀ ਸਮੇਂ ਗੁਰਦੀਪ ਸਿੰਘ ਖੇੜਾ ਨੂੰ ਕਰਨਾਟਕਾ ਦੀ ਜੇਲ ਤੋਂ ਅੰਮ੍ਰਿਤਸਰ ਜੇਲ ਪਹੁੰਚਾਇਆ ਜਾ ਸਕਦਾ ਹੈ।
ਸੂਤਰਾਂ ਮੁਤਾਬਕ ਗੁਰਦੀਪ ਸਿੰਘ ਖੇੜਾ ਨੂੰ ਉੱਥੋਂ ਦੀ ਪੁਲਸ ਗੱਡੀ ਰਾਹੀਂ ਅੰਮ੍ਰਿਤਸਰ ਲੈ ਕੇ ਆ ਰਹੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਅਤੇ ਕਰਨਾਟਕ 'ਚ ਹੋਏ ਬੰਬ ਧਮਾਕਿਆਂ ਦੋ ਦੇਸ਼ 'ਚ ਖਹਿਰਾ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਅਤੇ ਇਕ ਵਾਰ ਉਹ ਪੈਰੋਲ 'ਤੇ ਵੀ ਬਾਹਰ ਆ ਚੁੱਕਾ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਮਾਤਾ ਦਾ ਹੋਇਆ ਦੇਹਾਂਤ (ਵੀਡੀਓ)
NEXT STORY