ਅੰਮ੍ਰਿਤਸਰ-ਤਿਹਾੜ ਜੇਲ ਤੋਂ ਅੰਮ੍ਰਿਤਸਰ ਜੇਲ 'ਚ ਸ਼ਿਫਟ ਕੀਤੇ ਖਾਲਿਸਾਤਨੀ ਦਵਿੰਦਰਪਾਲ ਸਿੰਘ ਭੁੱਲਰ ਤੋਂ ਬਾਅਦ ਹੁਣ ਦਿੱਲੀ ਅਤੇ ਕਰਨਾਟਕ 'ਚ ਹੋਏ ਬੰਬ ਧਮਾਕਿਆਂ ਦੇ ਦੋਸ਼ੀ ਗੁਰਦੀਪ ਸਿੰਘ ਖਹਿਰਾ ਨੂੰ ਵੀ ਵੀਰਵਾਰ ਦੀ ਰਾਤ ਨੂੰ ਅੰਮ੍ਰਿਤਸਰ ਸੈਂਟਰਲ ਜੇਲ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਜੇਲ 'ਚ ਸ਼ਿਫਟ ਹੋਣ ਤੋਂ ਪਹਿਲਾਂ ਗੁਰਦੀਪ ਸਿੰਘ ਖਹਿਰਾ ਨੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਗੱਲਬਾਤ ਦੌਰਾਨ ਸਾਫ ਕਿਹਾ ਹੈ ਕਿ ਉਹ 24 ਸਾਲ ਤੱਕ ਜੇਲ ਦੀ ਸਜ਼ਾ ਕੱਟ ਚੁੱਕਾ ਹੈ ਅਤੇ ਅੰਮ੍ਰਿਤਸਰ 'ਚ ਸ਼ਿਫਟ ਕੀਤੇ ਜਾਣ ਤੋਂ ਬਾਅਦ ਉਹ ਬਹੁਤ ਖੁਸ਼ ਹੈ।
ਖਹਿਰਾ ਨੇ ਕਿਹਾ ਹੈ ਕਿ ਅਸੀਂ ਸਿਰਫ ਸਿੱਖ ਨਜ਼ਰਬੰਦਾਂ ਲਈ ਇਨਸਾਫ ਮੰਗਦੇ ਸੀ ਅਤੇ ਸਰਕਾਰ ਨੇ ਉਨਾਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਉਨ੍ਹਾਂ ਨੂੰ ਅੱਤਵਾਦੀ ਸਾਬਤ ਕਰਕੇ ਜੇਲ 'ਚ ਡੱਕ ਦਿੱਤਾ। ਜ਼ਿਕਰਯੋਗ ਹੈ ਕਿ ਕਰਨਾਟਕਾ ਪੁਲਸ ਵੀਰਵਾਰ ਨੂੰ ਗੁਰਦੀਪ ਸਿੰਘ ਖਹਿਰਾ ਨੂੰ ਸੱਚਖੰਡ ਐਕਸਪ੍ਰੈੱਸ ਰਾਹੀਂ ਅੰਮ੍ਰਿਤਸਰ ਲੈ ਕੇ ਪਹੁੰਚੀ ਸੀ।
ਜਲੰਧਰ 'ਚ ਝਾੜੀਆਂ ਪਿੱਛੇ ਰੋਮਾਂਸ ਕਰ ਰਹੇ ਪ੍ਰੇਮੀ ਜੋੜੇ ਨੇ ਪਾਰਕ 'ਚ ਹੀ ਕਰਤਾ ਕਾਰਾ, ਦੇਖ-ਦੇਖ ਹੈਰਾਨ ਹੋਏ ਲੋਕ
NEXT STORY