ਮੁੰਬਈ- ਅਦਾਕਾਰ ਸਲਮਾਨ ਖਾਨ ਦੀ ਈਦ ਦੇ ਮੌਕੇ 'ਤੇ ਰਿਲੀਜ਼ ਹੋਣ ਵਾਲੀ ਫਿਲਮ 'ਬਜਰੰਗੀ ਭਾਈਜਾਨ' 'ਤੇ ਰੋਕ ਲਗਾਉਣ ਲਈ ਇਲਾਹਾਬਾਦ ਹਾਈਕੋਰਟ ਨੇ ਜਨਹਿਤ 'ਚ ਪਟੀਸ਼ਨ ਦਿੱਤੀ ਹੈ। ਹਾਲਾਂਕਿ ਅਗਲੇ ਹਫਤੇ ਪਤਾ ਚੱਲ ਪਵੇਗਾ ਕਿ ਕੋਰਟ ਇਸ ਪਟੀਸ਼ਨ ਨੂੰ ਮਨਜ਼ੂਰ ਕਰਦੀ ਹੈ ਜਾਂ ਨਹੀਂ। ਕੇਂਦਰ ਸਰਕਾਰ ਅਤੇ ਸੈਂਸਰ ਬੋਰਡ ਦੇ ਖਿਲਾਫ ਇਸ ਪਟੀਸ਼ਨ 'ਚ ਫਿਲਮ ਦੇ ਟਾਈਟਲ ਅਤੇ ਕਈ ਸੀਨਜ਼ 'ਤੇ ਇਤਰਾਜ਼ ਜਤਾਉਂਦੇ ਹੋਏ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਕੇਸਰੀ ਰੰਗ ਦੇ ਝੰਡੇ ਅਤੇ ਬਜਰੰਗਬਲੀ ਦਾ ਮਖੌਟਾ ਪਾਏ ਟ੍ਰੇਲਰ ਸੀਨ ਦੇ ਨਾਲ-ਨਾਲ ਫਿਲਮ ਦੇ ਈਦ ਦੇ ਮੌਕੇ 'ਤੇ ਰਿਲੀਜ਼ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਹੈ।
ਬੁੰਦੇਲਖੰਡ ਵਿਕਾਸ ਕਾਮੇਟੀ ਦੇ ਅਨਿਲ ਪ੍ਰਧਾਨ ਨੇ ਕਿਹਾ ਹੈ ਕਿ ਕੋਰਟ 'ਚ ਪਟੀਸ਼ਨ ਪਾਈ ਗਈ ਹੈ ਪਰ ਦੇਖਣਾ ਹੋਵੇਗਾ ਕਿ ਕੋਰਟ ਇਸ ਨੂੰ ਦਾਖਲ ਕਰਦਾ ਹੈ ਜਾਂ ਨਹੀਂ। ਅਗਲੇ ਹਫਤੇ ਤੱਕ ਪਤਾ ਲੱਗੇਗਾ ਕਿ ਕੋਰਟ 'ਚ ਪਟੀਸ਼ਨ ਨੂੰ ਮਨਜ਼ੂਰੀ ਮਿਲ ਪਾਉਂਦੀ ਹੈ ਜਾਂ ਨਹੀਂ।
ਹਵਸ 'ਚ ਅੰਨ੍ਹਾ ਪਿਓ ਭੁੱਲਿਆ ਪਿਓ-ਧੀ ਦਾ ਰਿਸ਼ਤਾ
NEXT STORY