ਮੁੰਬਈ- ਬਾਲੀਵੁੱਡ 'ਚ ਆਪਣੇ ਵਧੀਆ ਅਭਿਨੈ ਲਈ ਮਸ਼ਹੂਰ ਕੋਂਕਣਾ ਸੇਨ ਸ਼ਰਮਾ ਦਾ ਕਹਿਣਾ ਹੈ ਕਿ ਉਹ ਕਦੇ ਵੀ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ। ਕੋਂਕਣਾ ਸੇਨ ਨੇ ਇਕ ਫਿਲਮ ਦੀ ਕਹਾਣੀ ਲਿਖੀ ਹੈ ਜਿਸ 'ਤੇ ਉਹ ਫਿਲਮ ਬਣਾਉਣ ਜਾ ਰਹੀ ਹੈ। ਉਸ ਨੇ ਕਿਹਾ ਹੈ ਕਿ ਕਹਾਣੀ 'ਤੇ ਦੋ ਸਾਲ ਤੱਕ ਸਖਤ ਮਿਹਨਤ ਕਰਨ ਤੋਂ ਬਾਅਦ ਉਸ ਨੂੰ ਪੂਰਾ ਯਕੀਨ ਹੋ ਗਿਆ ਕਿ ਉਹ ਇਕ ਫਿਲਮ ਬਣਾਉਣ ਚਾਹੁੰਦੀ ਹੈ। ਕੋਂਕਣਾ ਦਾ ਕਹਿਣਾ ਹੈ ਕਿ ਉਹ ਕਦੇ ਵੀ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ। ਉਸ ਨੇ ਕਿਹਾ ਹੈ ਕਿ ਮੈਂ ਅੱਜ ਇਕ ਫਿਲਮ ਬਣਾਉਣ ਨੂੰ ਲੈ ਕੇ ਜੁਨੂਨੀ ਹਾਂ। ਮੈਨੂੰ ਇਹ ਇਸ ਲਈ ਪਤਾ ਹੈ ਕਿਉਂਕਿ ਮੈਂ ਇਸ ਫਿਲਮ 'ਤੇ ਦੋ ਤਿੰਨ ਸਾਲ ਤੋਂ ਕੰਮ ਕਰ ਰਹੀ ਹੈ। ਮੈਂ ਲੇਖਿਕਾ ਨਹੀਂ ਸੀ ਪਰ ਮੈਂ ਇਕ ਕਹਾਣੀ ਲਿਖੀ। ਮੇਰੇ ਲਈ ਇਹ ਇਕ ਵੱਡੀ ਉਪਲੱਬਧੀ ਹੈ, ਦੂਜਿਆਂ ਲਈ ਸ਼ਾਇਦ ਇਕ ਮਾਮੂਲੀ ਜਿਹੀ ਗੱਲ ਹੋਵੇ ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਇਕ ਚੀਜ਼ ਦੇ ਪਿੱਛੇ ਇੰਨੇ ਅਰਸ਼ੇ ਤੱਕ ਪਈ ਰਹਾਂਗੀ।
ਅਦਾਕਾਰਾ ਨੇ ਫਿਰ ਪਾਰ ਕੀਤੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ, ਕੱਪੜੇ ਉਤਾਰ ਦਿੱਤੇ ਪੋਜ (ਦੇਖੋ ਤਸਵੀਰਾਂ)
NEXT STORY