ਅੰਮ੍ਰਿਤਸਰ (ਸਰਬਜੀਤ)- ਸ੍ਰੀ ਦੁਰਗਿਆਣਾ ਮੰਦਿਰ ਤੋਂ ਮੱਥਾ ਟੇਕਣ ਤੋਂ ਬਾਅਦ ਸ੍ਰੀ ਗੋਬਿੰਦ ਯਾਤਰਾ ਸੇਵਾ ਸੰਘ ਦੇ 25 ਯਾਤਰੀਆਂ ਦਾ ਜਥਾ ਬੀਤੇ ਦਿਨ ਆਬੂ ਤਾਬੀ ਵਿਖੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨਾਂ ਲਈ ਰਵਾਨਾ ਹੋਇਆ । ਇਸ ਦੌਰਾਨ ਸ੍ਰੀ ਗੋਬਿੰਦ ਯਾਤਰਾ ਸੇਵਾ ਸੰਘ ਦੇ ਆਗੂ ਤੇ ਯਾਤਰੀਆਂ ਨੇ ਦੱਸਿਆ ਕਿ ਆਬੂ ਤਾਬੀ ਦੇ ਵਿਚ ਪਹਿਲਾ ਹਿੰਦੂਆਂ ਦਾ ਧਾਰਮਿਕ ਸ਼੍ਰੀ ਰਾਮ ਮੰਦਿਰ ਬਣਿਆ ਹੈ। ਜਿਸ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਹੈ ਤੇ ਯਾਤਰੀਆਂ ਦੇ ਮਨ 'ਚ ਬੜਾ ਚਾਅ ਸੀ ਕਿ ਉਹ ਅਬੂ ਧਾਬੀ 'ਚ ਬਣੇ ਸ਼੍ਰੀ ਰਾਮ ਮੰਦਿਰ ਦੇ ਦਰਸ਼ਨ ਕਰਕੇ ਆਉਣ।
ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਖੇ 'ਸਰਕਾਰ-ਵਪਾਰ ਮਿਲਣੀ' 'ਚ ਪੁੱਜੇ CM ਮਾਨ ਤੇ ਕੇਜਰੀਵਾਲ, ਆਖੀਆਂ ਅਹਿਮ ਗੱਲਾਂ
ਜਿਸ ਦੇ ਚਲਦੇ 25 ਯਾਤਰੀਆਂ ਦਾ ਜੱਥਾ ਸ਼੍ਰੀ ਰਾਮ ਮੰਦਿਰ ਦੇ ਦਰਸ਼ਨ ਕਰਨ ਲਈ ਜਾ ਰਿਹਾ ਹੈ ਅਤੇ ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਕੁਝ ਦਿਨ ਉਹ ਦੁਬਈ ਦੇ ਵਿੱਚ ਰਹਿਣਗੇ ਅਤੇ ਦੁਬਈ ਦੇ ਵਿੱਚ ਵੱਖ-ਵੱਖ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ 7 ਮਾਰਚ ਨੂੰ ਇਹ ਯਾਤਰਾ ਭਾਰਤ ਵਾਪਸ ਪਰਤਣਗੇ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ’ਚ ਸ਼ਿਫਟ ਕਰਨ ਤੋਂ ਪੰਜਾਬ ਸਰਕਾਰ ਨੇ ਕੀਤੀ ਨਾਂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰੂ ਨਗਰੀ ਦੇ ਮੁੱਖ ਦੁਆਰ 'ਗੋਲਡਨ ਗੇਟ' ਦਾ ਰੰਗ ਉਤਰਨਾ ਸ਼ੁਰੂ, ਪਿੱਲਰ ਸਲਾਬ ਕਾਰਨ ਹੋਏ ਖਸਤਾ: MP ਔਜਲਾ
NEXT STORY